ਬਾਥਟਬ ਵਿਚ ਡੁੱਬਣ ਨਾਲ ਹੋਈ ਸ੍ਰੀਦੇਵੀ ਦੀ ਮੌਤ

968
Advertisement


ਦੁਬਈ, 26 ਫਰਵਰੀ : ਬਾਲੀਵੁੱਡ ਦੀ ਅਭਿਨੇਤਰੀ ਸ੍ਰੀਦੇਵੀ ਦਾ ਬੀਤੀ 24 ਫਰਵਰੀ ਨੂੰ ਦੁਬਈ ਵਿਖੇ ਦੇਹਾਂਤ ਹੋ ਗਿਆ| ਹਰ ਕੋਈ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਹੈਰਾਨ ਰਹਿ ਗਿਆ| ਇਸ ਦੌਰਾਨ ਮੰਨਿਆ ਜਾ ਰਿਹਾ ਸੀ ਕਿ ਸ੍ਰੀਦੇਵੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਪਰ ਹੁਣ ਡਾਕਟਰਾਂ ਨੇ ਕਿਹਾ ਹੈ ਕਿ ਉਸ ਦੀ ਮੌਤ ਬਾਥਟੱਬ ਵਿਚ ਡੁੱਬਣ ਕਾਰਨ ਹੋਈ ਹੈ| ਗਲਫ ਨਿਊਜ਼ ਨੇ ਇਹ ਖਬਰ ਦਿੱਤੀ ਹੈ|ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੱਸਿਆ ਗਿਆ ਹੈ ਕਿ ਸ੍ਰੀਦੇਵੀ ਨਸ਼ੇ ਵਿਚ ਸੀ, ਜਿਸ ਕਾਰਨ ਉਹ ਬੇਕਾਬੂ ਹੋ ਕੇ ਬਾਥਟਬ ਵਿਖ ਜਾ ਡਿੱਗੀ|ਜਿਸ ਕਾਰਨ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ| ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ੍ਰੀਦੇਵੀ ਦੇ ਸਰੀਰ ਵਿਚੋਂ ਸ਼ਰਾਬ ਦੇ ਅੰਸ਼ ਮਿਲੇ ਹਨ|
ਦੱਸਣਯੋਗ ਹੈ ਕਿ ਦੁਬਈ ਵਿਚ ਸ੍ਰੀਦੇਵੀ ਦਾ ਪੋਸਟ ਮਾਰਟਮ ਕੀਤਾ ਗਿਆ| ਇਸ ਤੋਂ ਇਲਾਵਾ ਉਨ੍ਹਾਂ ਦੇ ਸਰੀਰ ਵਿਚ ਜ਼ਹਿਰ ਦੀ ਜਾਂਚ ਲਈ ਵੀ ਇੱਕ ਅਹਿਮ ਟੈਸਟ ਕੀਤਾ ਗਿਆ| ਇਸ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਉਤੇ ਕਈ ਸਵਾਲ ਉਠ ਰਹੇ ਸਨ|

Advertisement

LEAVE A REPLY

Please enter your comment!
Please enter your name here