ਮੁੰਬਈ, 28 ਫਰਵਰੀ : ਬਾਲੀਵੁੱਡ ਅਭਿਨੇਤਰੀ ਸ੍ਰੀਦੇਵੀ, ਜਿਨ੍ਹਾਂ ਦਾ 24 ਫਰਵਰੀ ਨੂੰ ਦੁਬਈ ਵਿਖੇ ਦੇਹਾਂਤ ਹੋ ਗਿਆ ਸੀ, ਦੀ ਅੰਤਿਮ ਯਾਤਰਾ ਸ਼ੁਰੂ ਹੋ ਚੁੱਕੀ ਹੈ|
ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿਚ ਲਪੇਟਿਆ ਗਿਆ ਹੈ ਅਤੇ ਜਿਸ ਵਾਹਨ ਵਿਚ ਉਨ੍ਹਾਂ ਦੀ ਦੇਹ ਨੂੰ ਰੱਖਿਆ ਗਿਆ ਹੈ ਉਸ ਨੂੰ ਸਫੇਦ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ|
ਦੱਸਣਯੋਗ ਹੈ ਕਿ ਸ੍ਰੀਦੇਵੀ ਦਾ ਅੰਤਿਮ ਸਸਕਾਰ ਬਿਲੇ ਪਾਰਲੇ ਸੇਵਾ ਸਮਾਜ ਸਮਸ਼ਾਟ ਘਾਟ ਵਿਖੇ ਹੋਵੇਗਾ|