ਸੋਹਣ ਸਿੰਘ ਠੰਡਲ ਦਾ ਹੁਸਿਆਰਪੁਰ ਪਹੁੰਚਣ ਤੇ ਅਕਾਲੀ ਆਗੂਆਂਂ ਅਤੇ ਵਰਕਰਾਂ ਨੇ ਕੀਤਾ ਗਰਮਜੋਸੀ਼ ਨਾਲ ਸਵਾਗਤ
ਹੁਸਿਆਰਪੁਰ, 24 ਅਪ੍ਰੈਲ, ( ਵਿਸ਼ਵ ਵਾਰਤਾ / ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀ ਅਕਾਲੀ ਆਗੂ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੂੰ ਹੁਸ਼ਿਆਰਪੁਰ ਲੋਕ ਸਭਾ ਦੇ ਉਮੀਦਵਾਰ ਵਜੋਂ ਐਲਾਨੇ ਜਾਣ ‘ਤੇ ਜ਼ਿਲਾ ਹੁਸ਼ਿਆਰਪੁਰ ਦੇ ਸਮੂੰਹ ਅਕਾਲੀ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ| ਮੰਗਲਵਾਰ ਨੂੰ ਸਵੇਰ ਸਾਰ ਸ਼੍ਰੋਮਣੀ ਅਕਾਲੀ ਦਲ ਦੇ ਟਾਂਡਾ ਰੋਡ ਹੁਸ਼ਿਆਰਪੁਰ ਸਥਿਤ ਜਿਲਾ ਦਫਤਰ ਵਿੱਚ ਅਕਾਲੀ ਉਮੀਦਵਾਰ ਸੋਹਨ ਸਿੰਘ ਠੰਡਲ ਦੇ ਪਹੁੰਚਣ ਤੇ ਸਮੁੱਚੀ ਜਿਲਾ ਜਥੇਬੰਦੀ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੇਰੇ ਵਰਗੇ ਨਿਮਾਣੇ ਅਕਾਲੀ ਵਰਕਰ ਨੂੰ ਸੀਟ ਦੇ ਕੇ ਸਮੁੱਚੀ ਅਕਾਲੀ ਵਰਕਰਾਂ ਦੇ ਦਿਲ ਜਿੱਤ ਲਏ ਹਨ। ਅਸੀਂ ਸਾਰੇ ਪਾਰਟੀ ਪ੍ਰਧਾਨ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਤੁਹਾਡੀ ਝੋਲੀ ਪਾਵਾਂਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਮੂਹ ਹੁਸ਼ਿਆਰਪੁਰ ਦੀ ਲੀਡਰਸ਼ਿਪ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਲਖਵਿੰਦਰ ਸਿੰਘ ਲੱਖੀ ਜ਼ਿਲਾ ਪ੍ਰਧਾਨ, ਸਰਬਜੋਤ ਸਿੰਘ ਸਾਬੀ ਹਲਕਾ ਮੁਕੇਰੀਆਂ, ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ, ਸੁਸ਼ੀਲ ਪਿੰਕੀ ਹਲਕਾ ਦਸੂਹਾ, ਜਤਿੰਦਰ ਸਿੰਘ ਲਾਲੀ ਬਾਜਵਾ ਇੰਚਾਰਜ ਹਲਕਾ ਹੁਸ਼ਿਆਰਪੁਰ, ਸੰਦੀਪ ਸਿੰਘ ਸੀਕਰੀ ਹਲਕਾ ਸ਼ਾਮ 84, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹਲਕਾ ਗੜਸ਼ੰਕਰ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਟਾਂਡਾ, ਦੇਸ ਰਾਜ ਧੁੱਗਾ, ਸਤਨਾਮ ਸਿੰਘ ਬੰਟੀ ਜਿਲਾ ਪ੍ਰਧਾਨ ਬੀਸੀ ਵਿੰਗ ਹੁਸ਼ਿਆਰਪੁਰ ਸ਼ਹਿਰੀ, ਸੁਰਜੀਤ ਸਿੰਘ ਕੈਰੇ ਜਿਲਾ ਪ੍ਰਧਾਨ ਬੀਸੀ ਵਿੰਗ ਦਿਹਾਤੀ, ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਨਿਰਮਲ ਸਿੰਘ ਭੀਲੋਵਾਲ ਮੈਂਬਰ ਪੀਏ ਸੀ, ਇਕਬਾਲ ਸਿੰਘ ਖੇੜਾ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ਼, ਅਮਰਜੀਤ ਸਿੰਘ ਨੀਲਾ ਨਲੋਆ, ਸੰਜੀਵ ਤਲਵਾੜ ਅਤੇ ਨੀਤੀ ਤਲਵਾੜ ਸਾਬਕਾ ਕੌਂਸਲਰ, ਸਤਪਾਲ ਸਿੰਘ ਭੁਲਾਣਾ, ਹਰਮਨਜੀਤ ਸਿੰਘ ਬਾਜਵਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਅਰਮਿੰਦਰ ਸਿੰਘ ਹੁਸੈਨਪੁਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਅਕਾਲੀ ਦਲ, ਇੰਦਰਜੀਤ ਸਿੰਘ ਕੰਗ ਜਿਲਾ ਪ੍ਰਧਾਨ ਦਿਹਾਤੀ ਯੂਥ ਅਕਾਲੀ ਦਲ, ਸੁਖਜੀਤ ਸਿੰਘ ਪਰਮਾਰ, ਨਰਿੰਦਰ ਸਿੰਘ, ਲਵਲੀ ਭਲਵਾਨ, ਅਮਨਦੀਪ ਸਿੰਘ ਸੋਨੀ ਨੰਗਲ ਖਿਡਾਰੀਆਂ, ਸ਼ਵਿੰਦਰ ਸਿੰਘ ਠੀਡਾ, ਮਾਸਟਰ ਰਸ਼ਪਾਲ ਸਿੰਘ ਜਲਵੇੜਾ, ਸਰਬਜੀਤ ਸਿੰਘ ਸਾਭਾ, ਮਨਦੀਪ ਸਿੰਘ ਸੈਦਪੁਰ, ਸੁਖਦੇਵ ਸਿੰਘ ਬਬੇਲੀ, ਬਲਰਾਜ ਸਿੰਘ ਚੌਹਾਨ, ਦਲਜਿੰਦਰ ਸਿੰਘ ਧਾਮੀ, ਸ਼ਮਸ਼ੇਰ ਸਿੰਘ ਭਾਰਦਵਾਜ, ਸਰਬਜੀਤ ਸਿੰਘ ਮੋਮੀ, ਮਨਜੀਤ ਸਿੰਘ ਰਾਜਪੁਰ ਭਾਈਆਂ, ਮੱਖਣ ਸਿੰਘ ਰਾਜਪੁਰ ਭਾਈਆਂ, ਰਸਪਾਲ ਸਿੰਘ ਵੱਡੀ ਲਹਿਲੀ, ਮੇਜਰ ਸਿੰਘ ਸਸੋਲੀ, ਅਵਤਾਰ ਸਿੰਘ ਸਸੋਲੀ, ਗਗਨਦੀਪ ਸਿੰਘ ਜਿਆਣ, ਬਲਵਿੰਦਰ ਸਿੰਘ ਚੱਗਰਾਂ ਅਤੇ ਹੋਰ ਬਹੁਤ ਵੱਡੀ ਵਿੱਚ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |