ਸੈਲਾਨੀ ਹੁਣ 3 ਘੰਟੇ ਹੀ ਕਰ ਸਕਣਗੇ ਤਾਜ ਮਹੱਲ ਦਾ ਦੀਦਾਰ

172
Advertisement


ਨਵੀਂ ਦਿੱਲੀ, 29 ਮਾਰਚ – ਭਾਰਤ ਦੇ ਦੁਨੀਆ ਭਰ ਵਿਚ ਪ੍ਰਸਿੱਧ ਇਤਿਹਾਸਕ ਸਥਾਨਕ ਤਾਜ ਮਹੱਲ ਦੇ ਅੰਦਰ ਸੈਲਾਨੀ ਹੁਣ ਸਿਰਫ 3 ਘੰਟੇ ਹੀ ਰੁਕ ਸਕਣਗੇ| ਇਸ ਸਬੰਧੀ ਸਰਕਾਰ ਨੇ ਨਵਾਂ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸੈਲਾਨੀ ਹੁਣ ਤਾਜ ਮਹੱਲ ਦੇ ਅੰਦਰ 3 ਘੰਟੇ ਤੱਕ ਹੀ ਰੁਕ ਸਕਣਗੇ| ਇਹ ਫੈਸਲਾ ਇੱਥੇ ਸੈਲਾਨੀਆਂ ਦੀ ਵਧਦੀ ਭੀੜ ਦੇ ਮੱਦੇਨਜ਼ਰ ਲਿਆ ਗਿਆ ਹੈ| ਇਹ ਆਦੇਸ਼ ਆਗਾਮੀ ਐਤਵਾਰ ਤੋਂ ਲਾਗੂ ਹੋਣ ਜਾ ਰਿਹਾ ਹੈ|
ਦੱਸਣਯੋਗ ਹੈ ਕਿ ਤਾਜ ਮਹੱਲ ਨੂੰ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਦੇਖਣ ਆਉਂਦੇ ਹਨ| ਇਸ ਦੌਰਾਨ ਕੁਝ ਲੋਕ ਇੱਥੇ ਘੰਟਿਆਂ ਬੱਧੀ ਆਪਣੀਆਂ ਫੋਟੋ ਖਿਚਵਾਉਂਦੇ ਰਹਿੰਦੇ ਹਨ ਅਤੇ ਵੱਧ ਤੋਂ ਵੱਧ ਸਮਾਂ ਬਤੀਤ ਕਰਦੇ ਹਨ| ਹੁਣ ਸਰਕਾਰ ਦੇ ਨਵੇਂ ਫੁਰਮਾਨ ਤੋਂ ਬਾਅਦ ਸੈਲਾਨੀਆਂ ਨੂੰ ਝਟਕਾ ਜ਼ਰੂਰ ਲੱਗ ਸਕਦਾ ਹੈ|

Advertisement

LEAVE A REPLY

Please enter your comment!
Please enter your name here