ਸੈਂਸੈਕਸ ‘ਚ ਗਿਰਾਵਟ, ਨਿਫਟੀ ਵੀ ਡਿੱਗਿਆ

251
Advertisement

 

ਮੁੰਬਈ— ਵੀਰਵਾਰ ਦੇ ਕਾਰੋਬਾਰੀ ਸੈਸ਼ਨ ‘ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੀ ਤੇਜ਼ੀ ਨਾਲ ਹੋਈ। ਸੈਂਸੈਕਸ 39 ਅੰਕ ਵਧ ਕੇ 31,685 ਅੰਕ ‘ਤੇ ਅਤੇ ਨਿਫਟੀ 21 ਅੰਕ ਦੀ ਤੇਜ਼ੀ ਨਾਲ 9906 ਦੇ ਪੱਧਰ ‘ਤੇ ਖੁੱਲ੍ਹੇ ਪਰ 9.32 ਵਜੇ ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ 33.30 ਅੰਕ ਡਿੱਗ ਕੇ 31,613.16 ਅੰਕ ‘ਤੇ ਆ ਗਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਜ਼ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਵੀ 7.40 ਅੰਕ ਦੀ ਗਿਰਾਵਟ ਨਾਲ 9,877 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਐੱਨ. ਐੱਸ. ਈ. ‘ਤੇ ਸ਼ੁਰੂਆਤ ਕਾਰੋਬਾਰ ‘ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਵਿਪਰੋ, ਹਿੰਡਾਲਕੋ, ਟੈਕ ਮਹਿੰਦਰਾ, ਅਡਾਨੀ ਪੋਰਟਸ ਅਤੇ ਓ. ਐੱਨ. ਜੀ. ਸੀ. ਦੇ ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ।

Advertisement

LEAVE A REPLY

Please enter your comment!
Please enter your name here