ਸੂਬੇ ਦੀ ਸਨਅਤ ਫਿਰ ਤੋ ਵਿਕਾਸ ਦੇ ਰਾਹ ਤੇ ਤੁਰੀ : ਕੁਲਵੰਤ ਸਿੰਘ
ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਅਤੇ ਅਹੁਦੇਦਾਰਾਂ ਵੱਲੋਂ ਕੀਤੀ ਵਿਧਾਇਕ ਨਾਲ ਅਹਿਮ ਮੀਟਿੰਗ
ਚੰਡੀਗੜ੍ਹ, 20 ਅਗਸਤ ( ਵਿਸ਼ਵ ਵਾਰਤਾ ) : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆ ਹੀ ਸੂਬੇ ਦੀ ਸੰਨਅਤ ਫਿਰ ਤੋਂ ਵਿਕਾਸ ਦੇ ਰਾਹ ਤੇ ਤੁਰ ਪਈ ਹੈ. ਕਿਉਂਕਿ ਪੰਜਾਬ ਦੇ ਮੁੱਖ ਮੰਤਰੀ- ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਕਾਇਦਾ ਲੋਕਾਂ ਦੀ ਕਚਹਿਰੀ ਦੇ ਸਾਹਮਣੇ ਪੰਜਾਬ ਦੀ ਸਨਅਤ ਸਮੇਤ ਵੱਖ-ਵੱਖ ਵਰਗਾਂ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ ਫਿਰ ਤੋਂ ਲੀਹ ਤੇ ਲਿਆਉਣ ਦੀ ਗੱਲ ਆਖੀ ਗਈ ਸੀ. ਇਹ ਗੱਲ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ. ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ- ਭਗਵੰਤ ਸਿੰਘ ਮਾਨ ਵੱਲੋਂ ਜੋ ਵੀ ਗਾਰੰਟੀਆ ਅਤੇ ਵਾਅਦੇ ਸੂਬੇ ਦੀ ਜਨਤਾ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤੇ ਗਏ ਸਨ, ਹੁਣ ਸਭ ਨੂੰ ਪੜਾਅ- ਦਰ- ਪੜਾਅ ਪੂਰਾ ਕੀਤਾ ਜਾ ਰਿਹਾ ਹੈ, ਜਿਸ ਚਲਦੇ ਹੋਏ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਹੈ। ਅਤੇ ਉਹ ਬਿਨਾ ਸਬੂਤਾਂ ਅਤੇ ਬਿਨਾ ਤੱਥਾਂ ਦੇ ਆਧਾਰ ਤੇ ਝੂਠੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਵਲ ਨੂੰ ਤੁਰੇ ਹੋਏ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਭਾਵੇਂ ਆਮ ਆਦਮੀ ਪਾਰਟੀ ਦੇ ਖਿਲਾਫ਼ ਕੁੱਝ ਵੀ ਬੋਲੀ ਜਾਣ, ਪਰੰਤੂ ਸਰਕਾਰ ਦੇ ਵੱਲੋਂ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਅਤੇ ਬਿਨਾਂ ਕਿਸੇ ਪੱਖਪਾਤ ਅਤੇ ਪਾਰਟੀਬਾਜੀ ਦੇ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਟੀਮ ਜਿਸ ਵਿੱਚ ਪ੍ਰਧਾਨ- ਬਲਜੀਤ ਸਿੰਘ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਹਾਜਰ ਰਹੇ, ਦੇ ਵੱਲੋਂ ਵਿਧਾਇਕ ਕੁਲਵੰਤ ਸਿੰਘ ਦਾ ਜਿੱਥੇ ਧੰਨਵਾਦ ਕੀਤਾ। ਉੱਥੇ ਉਨ੍ਹਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਮੋਹਾਲੀ ਦੇ ਸਮਾਲ, ਮੀਡੀਅਮ ਅਤੇ ਲਾਰਜ ਕੈਟੇਗਰੀ ਦੇ ਨਾਲ ਸੰਬੰਧਿਤ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੇ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨਗੇ, ਵਿਧਾਇਕ ਕੁਲਵੰਤ ਸਿੰਘ ਦੇ ਨਾਲ ਵਿਚਾਰ- ਵਟਾਂਦਰੇ ਦੇ ਦੌਰਾਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਮੂਹਦਾਰਾਂ ਅਤੇ ਮੈਂਬਰਾਂ ਦੇ ਨਾਲ ਮਿਲ ਕੇ ਮੁਹਾਲੀ ਵਿਚ ਇੰਡਸਟਰੀ ਜਗਤ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਬਕਾਇਦਾ ਰੂਪ ਰੇਖਾ ਤਿਆਰ ਕਰਨਗੇ ,
ਇਸ ਮੌਕੇ ਤੇ ਸੈਕਟਰ 79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੀਟਿੰਗ ਦੇ ਦੌਰਾਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਤੋਂ ਇਲਾਵਾ ਹਰਿੰਦਰਪਾਲ ਸਿੰਘ ਬਿੱਲਾ ਸਾਬਕਾ ਪ੍ਰਧਾਨ ਮੋਹਾਲੀ ਐਮ.ਸੀ, ਕੰਵਲਜੀਤ ਸਿੰਘ – ਸਾਬਕਾ ਪ੍ਰਧਾਨ , ਜਸਵੀਰ ਸਿੰਘ ਐਡਵੋਕੇਟ , ਅਸ਼ੋਕ ਗੁਪਤਾ- ਚੇਅਰਮੈਨ ਆਫ਼ ਡਿਪਲਾਸਟ ਗਰੁੱਪ ਆਫ ਕੰਪਨੀਜ, ਸਟੇਟ ਐਵਾਰਡੀ – ਫੂਲਰਾਜ ਸਿੰਘ , ਕੁਲਦੀਪ ਸਿੰਘ ਸਮਾਣਾ , ਰਾਜਿੰਦਰ ਪ੍ਰਸ਼ਾਦ ਸ਼ਰਮਾ; ਹਰਪਾਲ ਸਿੰਘ ਚੰਨਾ- ਸਾਬਕਾ ਕੌਂਸਲਰ, ਤਾਰਨਜੀਤ ਸਿੰਘ,ਹੈਪੀ ਮੋਹਾਲੀ,ਹਾਜ਼ਰ ਸਨ,
ਫੋਟੋ :
ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੀਟਿੰਗ ਦੌਰਾਨ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਅਤੇ ਹੋਰ ਅਹੁਦੇਦਾਰ