– ਰਾਜ ਸੂਚਨਾ ਕਮਿਸ਼ਨ ਦੇ ਦਫਤਰ ਵਿੱਚ ਦਸ ਹਜਾਰ ਰੁਪਏ ਲੈ ਕੇ ਕੇਸ ਵਾਪਸ ਲੈਣ ਦੀ ਦਿੱਤੀ ਸੀ ਗੁਰਦੇਵ ਸਿੰਘ ਨੇ ਅਰਜੀ
– ਰਿਸ਼ਵਤ ਦੇਣ ਵਾਲਾ ਵੀ ਕੀਤਾ ਪੁਲਿਸ ਹਵਾਲੇ
ਚੰਡੀਗੜ੍ਹ, 12 ਮਾਰਚ (ਵਿਸ਼ਵ ਵਾਰਤਾ) : ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਸ. ਐਸ.ਐਸ. ਚੰਨੀ ਨੇ ਅੱਜ ਸੂਚਨਾ ਦੇ ਅਧਿਕਾਰ ਕਾਨੂੰਨ ਦੀ ਦੁਰਵਰਤੋਂ ਕਰਨ ਵਾਲੇ ਅਖੌਤੀ ਕਾਰਕੁੰਨ ਨੂੰ ਕਰੜੇ ਹੱਥੀ ਲੈਂਦਿਆਂ ਪੁਲਿਸ ਹਵਾਲੇ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਸ. ਐਸ.ਐਸ. ਚੰਨੀ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨਰ ਮਿਸ ਪ੍ਰੀਤੀ ਚਾਵਲਾ ਦੀ ਅਦਾਲਤ ਵਿੱਚ ਅੱਜ ਕਾਰਵਾਈ ਦੋਰਾਨ ਜਦੋਂ ਮੁੱਦਈ “ਆਰ.ਟੀ.ਆਈ.ਕਾਰਕੁੰਨ“ ਗੁਰਦੇਵ ਸਿੰਘ ਸਪੁੱਤਰ ਗਾਗਾ ਸਿੰਘ ਵਾਸੀ ਪਿੰਡ ਕੋਠੇ ਸਪੂਰਾ ਸਿੰਘ ਜ਼ਿਲ੍ਹਾ ਬਠਿੰਡਾ ਵੱਲੋਂ ਪਾਏ ਗਏ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਸ ਨੇ ਲਿਖ ਕੇ ਬੇਨਤੀ ਕੀਤੀ ਕਿ ਉਸ ਨੂੰ ਆਰ.ਟੀ.ਆਈ. ਐਕਟ ਅਧੀਨ ਮੰਗੀ ਗਈ ਜਾਣਕਾਰੀ ਮਿਲ ਗਈ ਹੈ ਇਸ ਲਈ ਕੇਸ ਬੰਦ ਕਰਨ ਦੀ ਅਪੀਲ ਕੀਤੀ ਗਈ ।
ਇਸ ਤੇ ਰਾਜ ਸੂਚਨਾ ਕਮਿਸ਼ਨਰ ਮਿਸ ਪ੍ਰੀਤੀ ਚਾਵਲਾ ਨੇ ਬਚਾਅ ਧਿਰ ਦੇ ਪ੍ਰੀਤਮ ਸਿੰਘ ਲੈਕਚਰ/ ਇੰਚਾਰਚ ਪ੍ਰਿੰਸੀਪਲ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਤੋਂ ਇਸ ਕੇਸ ਬਾਬਤ ਪੁਛਿਆ ਤਾਂ ਉਸ ਨੇ ਜੁਆਬ ਦਿੱਤਾ ਕਿ ਮੇਂ ਇਹ ਕੇਸ ਬੰਦ ਕਰਵਾਉਣ ਲਈ ਗੁਰਦੇਵ ਸਿੰਘ ਨੂੰ 10 ਹਜਾਰ ਰੁਪਏ ਰਿਸ਼ਵਤ ਵੱਜੋਂ ਅੱਜ ਰਾਜ ਸੂਚਨਾ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਦਿੱਤੀ ਹੈ। ਇਹ ਰਿਸ਼ਵਤ 2000-2000 ਦੇ ਪੰਜ ਨੋਟਾਂ ਦੇ ਰੂਪ ਵਿੱਚ ਦਿੱਤੀ ਹੈ ਅਤੇ ਦਿੱਤੇ ਗਏ ਨੋਟਾਂ ਦੀ ਫੋਟੋ ਕਾਪੀ ਉਸ ਕੋਲ ਹੈ ।
ਇਸ ਤੇ ਦੋਨਾਂ ਨੂੰ ਬਿਠਾਂ ਕੇ ਕੀਤੀ ਗਈ ਪੜਤਾਲ ਅਤੇ “ਆਰ.ਟੀ.ਆਈ.ਕਾਰਕੁੰਨ“ ਗੁਰਦੇਵ ਸਿੰਘ ਸਪੁੱਤਰ ਗਾਗਾ ਸਿੰਘ ਵਾਸੀ ਪਿੰਡ ਸਪੂਰਾ ਸਿੰਘ ਜ਼ਿਲ੍ਹਾ ਬਠਿੰਡਾ ਅਤੇ ਪ੍ਰੀਤਮ ਸਿੰਘ ਲੈਕਚਰ/ ਇੰਚਾਰਚ ਪ੍ਰਿੰਸੀਪਲ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਤੋਂ ਲਿਖਤੀ ਤੋਰ ਤੇ ਪੂਰੀ ਘਟਨਾ ਦੀ ਜਾਣਕਾਰੀ ਲਈ ਗਈ ।ਜਿਸ ਤੋਂ ਬਾਅਦ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਸ. ਐਸ.ਐਸ. ਚੰਨੀ ਨੇ ਇਸ ਸਬੰਧੀ ਲ਼ਿਖਤੀ ਤੋਰ ਤੇ ਐਸ.ਐਸ.ਪੀ. ਸੂਚਨਾ ਦਿੱਤੀ ਗਈ ਅਤੇ ਅਗਲੀ ਕਾਰਵਾਈ ਲਈ ਐਸ.ਐਚ.ਉ. ਇੰਚਾਰਜ ਸੈਕਟਰ 17 ਪੁਲਿਸ ਸਟੇਸ਼ਨ ਮਨਿੰਦਰ ਸਿੰਘ ਦੇ ਹਵਾਲੇ ਆਰ.ਟੀ.ਆਈ.ਕਾਰਕੁੰਨ“ ਗੁਰਦੇਵ ਸਿੰਘ ਅਤੇ ਰਿਸ਼ਵਤ ਦੇਣ ਵਾਲੇ ਪ੍ਰੀਤਮ ਸਿੰਘ ਕਰ ਦਿੱਤਾ।
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਐਚ.ਐਸ. ਫੂਲਕਾ ਚੰਡੀਗੜ੍ਹ, 7 ਦਸੰਬਰ:...