ਗੁਰਦਾਸਪੁਰ, 4 ਅਕਤੂਬਰ : ਜਬਰ-ਜਨਾਹ ਕੇਸ ਵਿਚ ਫਸੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਉਤੇ ਅੱਜ ਇਕ ਸਿੱਖ ਨੌਜਵਾਨ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ| ਇਹ ਘਟਨਾ ਗੁਰਦਾਸਪੁਰ ਅਦਾਲਤ ਦੀ ਹੈ, ਜਿਥੇ ਸੁੱਚਾ ਸਿੰਘ ਲੰਗਾਹ ਆਤਮ ਸਮਰਪਣ ਲਈ ਅਦਾਲਤ ਵਿਚ ਪਹੁੰਚੇ| ਇਸ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਗੱਡੀ ਵਿਚ ਬਿਠਾ ਕੇ ਜਿਵੇਂ ਹੀ ਅਦਾਲਤ ਕੰਪਲੈਕਸ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਇਕ ਸਿੱਖ ਨੌਜਵਾਨ ਨੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ, ਹਾਲਾਂਕਿ ਇਸ ਹਮਲੇ ਵਿਚ ਲੰਗਾਹ ਵਾਲ-ਵਾਲ ਬਚ ਗਏ|
ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਲੰਗਾਹ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਦਾ ਪੁਤਲਾ ਵੀ ਸਾੜਿਆ|
Judicial Department Promotions-ਹਾਈਕੋਰਟ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ -ਪੜੋ ਕਿੰਨੇ ਜੱਜਾਂ ਨੂੰ ਦਿੱਤੀਆਂ ਤਰੱਕੀਆਂ ਨਾਲ ਹੀ ਨਿਯੁਕਤੀਆਂ
ਚੰਡੀਗੜ੍ਹ 19 ਮਾਰਚ (ਵਿਸ਼ਵ ਵਾਰਤਾ )ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 26 ਜੱਜਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।