ਚੰਡੀਗੜ੍ਹ, 22 ਅਗਸਤ (ਅੰਕੁਰ)-ਡੇਰਾ ਸੱਚਾ ਸੌਦਾ ਦੇ ਸੰਤ ਬਾਬਾ ਰਾਮ ਰਹੀਮ ‘ਤੇ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਆਉਣ ਵਾਲੇ ਫੈਸਲੇ ਨੂੰ ਲੈ ਕੇ ਪ੍ਰਸ਼ਾਸਨ ਕੋਈ ਵੀ ਕਸਰ ਨਹੀਂ ਛੱਡ ਰਿਹਾ। ਇਸ ਲਈ ਲੋਕਾਂ ਦੀ ਸੁਰੱਖਿਆ ਲਈ ਸਾਰੇ ਉੱਚਿਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਾਜ਼ੁਕ ਇਲਾਕਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਜ ਹਰ ਪਲਟੂਨ ਦੀ ਆਪਣੇ ਆਪ ਐਸਪੀ ਪੱਧਰ ਦੇ ਅਫਸਰ ਰਿਹਰਸਰਲ ਕਰਵਾ ਰਹੇ ਹਨ । ਇਸ ਵਿੱਚ ਵਿਸ਼ੇਸ਼ ਪੁਆਇੰਟ ਹੈ ਕਿ ਲਾਠੀ ਦਾ ਪ੍ਰਦਰਸ਼ਨਕਾਰੀ ਉੱਤੇ ਕਿਵੇਂ ਪ੍ਰਯੋਗ ਕਰਨਾ ਹੈ । ਲੋੜ ਪਏ ਤਾਂ ਸਰੀਰ ਦੇ ਕਿਸ ਹਿੱਸੇ ਉੱਤੇ ਲਾਠੀ ਮਾਰਨੀ ਹੈ। ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਬਿਨਾਂ ਲਾਠੀ ਚਲਾਏ ਪਰਦਰਸ਼ਨਕਾਰੀ ਨੂੰ ਪਿੱਛੇ ਧਕੇਲਿਆ ਜਾਵੇ । ਨਾਲ ਹੀ ਜਵਾਨਾਂ ਨੂੰ ਆਪਣੀ ਸੇਫਟੀ ਦੇ ਟਿਪਸ ਵੀ ਦਿੱਤੇ ਜਾ ਰਹੇ ਹਨ । ਚੰਡੀਗੜ੍ਹ ਪੁਲਿਸ ਨੇ ਸਾਰੇ ਹੋਟਲ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇੱਕ ਕਮਰੇ ਵਿੱਚ ਦੋ ਤੋਂ ਜ਼ਿਆਦਾ ਲੋਕਾਂ ਨੂੰ ਰਹਿਣ ਦੀ ਆਗਿਆ ਨਾ ਦਿੱਤੀ ਜਾਵੇ । ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਬਾਰਡਰ ਏਰੀਆ ਨੂੰ 25 ਅਗਸਤ ਲਈ ਸੀਲ ਕਰਨ ਦਾ ਇਂਤਜਾਮ ਕੀਤਾ ਹੈ , ਤਾਂਕਿ ਬਾਬਾ ਸਮਰਥਕ ਚੰਡੀਗੜ੍ਹ ਵਿੱਚ ਨਾ ਵੜ ਸਕਣ । ਦਰਅਸਲ 17 ਅਗਸਤ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਦੇ ਖਿਲਾਫ ਚਲ ਰਹੇ ਸਾਧਵੀ ਯੌਨ-ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ‘ਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਸੰਤ ਰਾਮ ਰਹੀਮ ਅਦਾਲਤ ਪੇਸ਼ ਨਹੀਂ ਹੋਏ ਸਨ। ਹੁਣ ਇਸ ਤੋਂ ਬਾਅਦ ਅਦਾਲਤ ਵਲੋਂ 25 ਅਗਸਤ ਨੂੰ ਉਨ੍ਹਾਂ ਨੂੰ ਵਿਅਕਤੀਗਤ ਰੂਪ ‘ਚ ਪੇਸ਼ ਹੋਣ ਦੇ ਆਦੇਸ਼ ਹਨ। ਇਸ ਤੋਂ ਪਹਿਲਾਂ ਵੀ ਡੇਰਾ ਮੁੱਖੀ 2 ਵਾਰ ਅਦਾਲਤ ਦੇ ਆਦੇਸ਼ਾਂ ਦੀ ਅਣਗਹਿਲੀ ਕਰ ਚੁੱਕੇ ਹਨ।
ਇਸ ਮਾਮਲੇ ‘ਚ ਡੀ.ਜੀ.ਪੀ. ਸੰਧੂ ਦਾ ਕਹਿਣਾ ਹੈ ਕਿ ਜੇਕਰ 25 ਅਗਸਤ ਨੂੰ ਡੇਰਾ ਮੁੱਖੀ ਅਦਾਲਤ ‘ਚ ਪੇਸ਼ ਨਹੀਂ ਹੁੰਦੇ ਤਾਂ ਵੀ ਆਦਲਤ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ।
ਇਕ ਪਾਸੇ ਜਿੱਥੇ ਡੇਰਾ ਸੱਚਾ ਸੌਦਾ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ‘ਚ 25 ਅਗਸਤ ਨੂੰ ਸੀ. ਬੀ. ਆਈ. ਕੋਰਟ ਦੇ ਫੈਸਲੇ ਮੌਕੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ‘ਚ ਧਾਰਾ 144 ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਦੀ ਸਪੈਸ਼ਲ ਟੀਮ ਅਤੇ ਬੰਬ ਸਕਵਾਇਡ ਟੀਮ ਪੰਚਕੂਲਾ ਕੋਰਟ ਪਹੁੰਚ ਗਈ। ਟੀਮ ਨੇ ਪੰਚਕੂਲਾ ਦੇ ਅਫਸਰਾਂ ਨੂੰ ਕਿਹਾ ਕਿ ਕੋਰਟ ਦੇ ਨੇੜੇ ਏਰੀਆ ‘ਚ ਕਿਤੇ ਵੀ ਕੋਈ ਪੱਥਰ ਨਹੀਂ ਹੋਣਾ ਚਾਹੀਦਾ। ਮੋਹਾਲੀ ‘ਚ ਕੁੱਲ 1800 ਜਵਾਨ ਤਾਇਨਾਤ ਕੀਤੇ ਗਏ ਹਨ।