ਸਿੱਧੂ ਖ਼ਿਲਾਫ਼ ਕੇਸ ’ਚ ਅੰਤਿਮ ਬਹਿਸ 30 ਸਾਲ ਬਾਅਦ ਸੁਪਰੀਮ ਕੋਰਟ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਮੰਗਲਵਾਰ ਸ਼ੁਰੂ ਹੋ ਗਈ ਹੈ। ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਸੀ, ਜਿਸ ਉੱਤੇ ਮੰਗਲਵਾਰ ਨੂੰ ਸੁਣਵਾਈ ਹੋਈ। ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸੰਧੂ ਵਿਰੁੱਧ ਕਤਲ ਦਾ ਮਾਮਲਾ ਚੱਲਿਆ ਸੀ। ਹੇਠਲੀ ਅਦਾਲਤ ਨੇ 1999 ਵਿੱਚ ਉਸ ਨੂੰ ਕਤਲ ਕੇਸ ਵਿੱਚੋਂ ਦੋਸ਼ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫਿਰ ਸਿੱਧੂ ਅਤੇ ਸਹਿ ਮੁਲਜ਼ਮ ਸੰਧੂ ਨੂੰ ਗੁਰਨਾਮ ਸਿੰਘ ਨੂੰ ਜਾਣਬੁੱਝ ਕੇ ਕਤਲ ਕਰਨ ਦੀ ਥਾਂ ਦੀ ਉਸ ਦੀ ਮੌਤ ਲਈ ਦੋਸ਼ੀ ਠਹਿਰਾਇਆ ਸੀ।
Pahalgam Terror Attack : ਕੇਂਦਰ ਸਰਕਾਰ ਨੇ ਮੰਨਿਆ ਸੁਰੱਖਿਆ ‘ਚ ਹੋਈ ਸੀ ਕੁਤਾਹੀ
Pahalgam Terror Attack : ਕੇਂਦਰ ਸਰਕਾਰ ਨੇ ਮੰਨਿਆ ਸੁਰੱਖਿਆ ‘ਚ ਹੋਈ ਸੀ ਕੁਤਾਹੀ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) Pahalgam Terror Attack : ਮੰਗਲਵਾਰ ਦੁਪਹਿਰ...