ਗੁਰਦਾਸਪੁਰ, 23 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਅਚਾਨਕ ਕਵਿਤਾ ਖੰਨਾ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ| ਉਨ੍ਹਾਂ ਦੇ ਨਾਲ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਿਤ ਵਿੱਜ ਵਿਧਾਇਕ ਵੀ ਸਨ| ਜਾਖੜ ਨੇ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਉਹ ਵਿਨੋਦ ਖੰਨਾ ਦੇ ਬਹੁਤ ਵੱਡਾ ਪ੍ਰਸ਼ੰਸਕ ਸਨ, ਇਸ ਲਈ ਉਹ ਕਵਿਤਾ ਖੰਨਾ ਨੂੰ ਮਿਲਣ ਲਈ ਗਏ ਸਨ, ਪਰ ਸਿਆਸੀ ਸੂਤਰ ਦੱਸਦੇ ਹਨ ਕਿ ਇਸ ਮੁਲਾਕਾਤ ਦੇ ਪਿੱਛੇ ਕੁਝ ਹੋਰ ਹੀ ਰਹੱਸ ਹੈ ਕਿਉਂਕਿ ਕਵਿਤਾ ਖੰਨਾ ਗੁਰਦਾਸਪੁਰ ਤੋਂ ਟਿਕਟ ਨਾ ਮਿਲਣ ਤੇ ਭਾਜਪਾ ਤੋਂ ਨਾਰਾਜ਼ ਚੱਲ ਰਹੀ ਹੈ|
ਸਲਾਰੀਆ ਦੇ ਨਾਮਜ਼ਦਗੀ ਪੱਤਰ ਦੇ ਸਮੇਂ ਵੀ ਉਹ ਨਹੀਂ ਜਾਣਾ ਚਾਹੁੰਦੀ ਸੀ| ਪਾਰਟੀ ਦੇ ਪ੍ਰਦੇਸ਼ ਇੰਚਾਰਜ ਪ੍ਰਭਾਤ ਝਾਅ ਅਤੇ ਉਮੀਦਵਾਰ ਸਲਾਰੀਆ ਉਨ੍ਹਾਂ ਦੇ ਘਰ ਗਏ ਅਤੇ ਉਨ੍ਹਾਂ ਨੂੰ ਮਨਾ ਕੇ ਲੈ ਕੇ ਆਏ ਸਨ| ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਮੁਲਾਕਾਤ ਨਾਲ ਸਲਾਰੀਆਂ ਦੀਆਂ ਕਿੰਨੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ|
Punjab: ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਹੋਈ ਸ਼ੁਰੂਆਤ
Punjab: ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਹੋਈ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਫਾਰਮ ਭਰ ਬਣੇ ਮੈਂਬਰ ਚੰਡੀਗੜ੍ਹ,20 ਜਨਵਰੀ (ਵਿਸ਼ਵ ਵਾਰਤਾ):...