ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 25 ਜਨਰਲ ਸਕੱਤਰਾਂ ਦਾ ਐਲਾਨ
ਪੜ੍ਹੋ, ਕਿਹੜੇ ਨੌਜਵਾਨ ਆਗੂਆਂ ਨੂੰ ਮਿਲੀ ਨੁਮਾਇੰਦਗੀ
ਚੰਡੀਗੜ੍ਹ 17 ਦਸੰਬਰ(ਵਿਸ਼ਵ ਵਾਰਤਾ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ 90 ਪ੍ਰਤੀਸ਼ਤ ਨੌਂਜਵਾਨ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਮਹੱਤਵਪੂਰਨ ਜਗਾ ਦਿੱਤੀ ਗਈ ਹੈ। ਜਿਹਨਾਂ ਆਗੂਆਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜੋਗਿੰਦਰ ਸਿੰਘ ਜਿੰਦੂ, ਸ.ਬਲਦੇਵ ਸਿੰਘ ਖਹਿਰਾ, ਸ ਤੀਰਥ ਸਿੰਘ ਮਾਹਲਾ, ਸ. ਰਣਜੀਤ ਸਿੰਘ ਢਿੱਲੋਂ, ਸ. ਕੰਵਰਜੀਤ ਸਿੰਘ ਬਰਕੰਦੀ ਸ. ਪਰਮਬੰਸ ਸਿੰਘ ਰੋਮਾਣਾ, ਸ.ਵਰਦੇਵ ਸਿੰਘ ਮਾਨ, ਸ. ਰਵੀਕਰਨ ਸਿੰਘ ਕਾਹਲੋਂ, ਸ. ਬਰਜਿੰਦਰ ਸਿੰਘ ਮੱਖਣ ਬਰਾੜ, ਸ. ਜਗਦੀਪ ਸਿੰਘ ਚੀਮਾ, ਸ. ਰਣਜੀਤ ਸਿੰਘ ਗਿੱਲ, ਸ. ਗੁਰਪ੍ਰੀਤ ਸਿੰਘ ਰਾਜੂਖੰਨਾ, ਸ.ਹਰਦੀਪ ਸਿੰਘ ਡਿੰਪੀ ਢਿੱਲੋਂ, ਸ. ਸਰਬਜੋਤ ਸਿੰਘ ਸਾਹਬੀ ਮੁਕੇਰੀਆਂ, ਸ. ਯਾਦਵਿੰਦਰ ਸਿੰਘ ਯਾਦੂ, ਸ਼ੀ੍ਰ ਆਰ. ਡੀ.ਸ਼ਰਮਾ, ਸ. ਤਲਬੀਰ ਸਿੰਘ ਗਿੱਲ, ਸ. ਵਿਨਰਜੀਤ ਸਿੰਘ ਗੋਲਡੀ, ਸ. ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੀ ਮੋਹਿਤ ਗੁਪਤਾ ਬਠਿੰਡਾ, ਸ. ਪਰਮਜੀਤ ਸਿੰਘ ਢਿੱਲੋਂ, ਸ਼੍ਰੀ ਰਜਿੰਦਰ ਦੀਪਾ ਸੁਨਾਮ, ਸ਼੍ਰੀ ਕਮਲ ਚੇਤਲੀ, ਸ. ਬਚਿੱਤਰ ਸਿੰਘ ਕੋਹਾੜ ਅਤੇ ਸ਼੍ਰੀ ਵਿਜੇ ਦਾਨਵ ਦੇ ਨਾਮ ਸ਼ਾਮਲ ਹਨ।