• ਸ਼੍ਰੀ ਪਰਕਾਸ਼ ਚੰਦ ਗਰਗ ਦਲ ਦੇ ਜਨਰਲ ਸਕੱਤਰ ਨਿਯੁਕਤ।
• ਪ੍ਰੋ. ਚੰਦੂਮਾਜਰਾ ਅਤੇ ਸ. ਗੁਲਜਾਰ ਸਿੰਘ ਰਾਣੀਕੇ ਉਤਰ ਪ੍ਰਦੇਸ਼ ਦੇ ਅਬਜਰਵਰ ਨਿਯੁਕਤ।
• ਸ. ਇਕਬਾਲ ਸਿੰਘ ਝੂੰਦਾ ਜਿਲਾ ਸੰਗਰੂਰ (ਦਿਹਾਤੀ) ਦੇ ਪ੍ਰਧਾਨ ਬਣੇ।
ਚੰਡੀਗੜ, 25 ਜਨਵਰੀ (ਵਿਸ਼ਵ ਵਾਰਤਾ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਅਹਿਮ ਜਿੰਮੇਵਾਰੀ ਦਿੱਤੀ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਜਿਲਾ ਸੰਗਰੂਰ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸ਼੍ਰੀ ਪਰਕਾਸ਼ ਚੰਦ ਗਰਗ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱÎਸਿਆ ਕਿ ਸਾਬਕਾ ਵਿਧਾਇਕ ਅਤੇ ਨੌਂਜਵਾਨ ਆਗੂ ਸ. ਇਕਬਾਲ ਸਿੰਘ ਝੂੰਦਾ ਨੂੰ ਜਿਲਾ ਸੰਗਰੂਰ (ਦਿਹਾਤੀ) ਅਤੇ ਸ. ਪ੍ਰਿਤਪਾਲ ਸਿੰਘ ਹਾਂਡਾ ਨੂੰ ਜਿਲਾ ਸੰਗਰੂਰ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ।
ਸ. ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰੰਦਕ ਢਾਂਚੇ ਨੂੰ ਪੰਜਾਬ ਤੋਂ ਬਾਹਰ ਬਾਕੀ ਰਾਜਾਂ ਵਿੱਚ ਮਜਬੁਤ ਕਰਨ ਲਈ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਉਤਰ ਪ੍ਰਦੇਸ਼ ਵਿੱਚ ਪਾਰਟੀ ਦੀ ਇਕਾਈ ਕਾਇਮ ਕਰਨ ਲਈ ਦਲ ਵੱਲੋਂ ਲੋਕ ਸਭਾ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੂੰ ਅਬਜਰਵਰ ਨਿਯੁਕਤ ਕੀਤਾ ਗਿਆ ਹੈ।
ਘੱਟੋ ਘੱਟ ਉਜਰਤਾਂ ਦੀਆਂ ਦਰਾਂ: Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ
ਘੱਟੋ ਘੱਟ ਉਜਰਤਾਂ ਦੀਆਂ ਦਰਾਂ: Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ ਅਰਧ-ਸਿੱਖਿਅਤ ਕਰਮੀਆਂ ਲਈ 11679...