ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਕੱਲ੍ਹ ਰਾਜਪਾਲ ਨਾਲ ਕਰੇਗਾ ਮੁਲਾਕਾਤ
ਪੜ੍ਹੋ ,ਰਾਜਪਾਲ ਕੋਲ ਚੁੱਕਣਗੇ ਕਿਹੜਾ ਮੁੱਦਾ
ਚੰਡੀਗੜ੍ਹ, 25ਨਵੰਬਰ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਹਰਿਆਣਾ ਨੂੰ ਜ਼ਮੀਨਾਂ ਦੀ ਵੰਡ, ਕਾਨੂੰਨ ਵਿਵਸਥਾ ਅਤੇ ਮੁਸ਼ਤਰਕਾ ਮਲਕਣ ਦੀ ਜ਼ਮੀਨ ਦੇ ਮੁੱਦੇ ਤੇ ਭਲਕੇ ਦੁਪਹਿਰ 12 ਵਜੇ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕਰੇਗਾ। ਇਸ ਵਫ਼ਦ ਵਿੱਚ ਬੀਐਸ ਭੂੰਦੜ, ਪ੍ਰੋ.ਪੀ.ਐਸ. ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਹੋਣਗੇ। ਕੱਲ੍ਹ ਹੋਣ ਵਾਲੀ ਇਸ ਮੁਲਾਕਾਤ ਦੀ ਜਾਣਕਾਰੀ ਡਾ.ਦਲਜੀਤ ਸਿੰਘ ਚੀਮਾ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
A delegation of SAD led by S Sukhbir S Badal will meet Punjab Governor tomorrow at 12 noon on the issue of allotment of land to Haryana in Chandigarh, law & order & ‘Mushtarka Malkan’ land issue. Mr BS Bhundar, Prof PS Chandumajra & Dr DS Cheema will also be part of delegation.
— Dr Daljit S Cheema (@drcheemasad) November 25, 2022