ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਦੀ ਰਿਹਾਇਸ਼ ਵੀ ਹੁਣ ਮੁੱਖ ਮੰਤਰੀ ਦੇ ਗੁਆਂਢ ਚ
ਪੜ੍ਹੋ ,ਕਿਹੜੀ ਕੋਠੀ ਹੋਈ ਅਲਾੱਟ
ਸੁਖਜਿੰਦਰ ਰੰਧਾਵਾ ਨੂੰ ਅਲਾੱਟ ਹੋਈ ਸਾਬਕਾ ਐਡਵੋਕੇਟ ਜਨਰਲ ਦੀ ਕੋਠੀ
ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ)ਪੰਜਾਬ ਵਿੱਚ ਸੱਤਾ ਬਦਲਦਿਆਂ ਹੀ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਹਿਲਾਂ ਮੁੱਖ ਮੰਤਰੀ ਦਫਤਰ ਦੇ ਸਾਹਮਣੇ ਹੀ ਪੰਜਾਬ ਸਿਵਲ ਸਕੱਤਰੇਤ ਦੀ ਦੂਸਰੀ ਮੰਜਿਲ ਤੇ ਦਫਤਰ ਅਲਾੱਟ ਹੋ ਗਿਆ ਤੇ ਹੁਣ ਸ. ਰੰਧਾਵਾ ਨੂੰ ਸਾਬਕਾ ਐਡਵੋਕੇਟ ਜਨਰਲ ਦੀ ਸੈਕਟਰ 2 ਵਾਲੀ ਰਿਹਾਇਸ਼ ਕੋਠੀ ਨੰਬਰ 50 ਅਲਾੱਟ ਕਰ ਦਿੱਤੀ ਗਈ ਹੈ। ਜਦੋਂ ਕਿ ਸ.ਰੰਧਾਵਾ ਨੂੰ ਸੈ.39 ਵਿੱਚ ਮੰਤਰੀ ਕੰਪਲੈਕਸ ਵਿੱਚ 955 ਨੰਬਰ ਕੋਠੀ ਮਿਲੀ ਹੋਈ ਸੀ। ਪਹਿਲਾਂ ਉਹਨਾਂ ਦਾ ਦਫਤਰ ਪੰਜਾਬ ਸਿਵਲ ਸਕੱਤਰੇਤ ਦੀ ਤੀਸਰੀ ਮੰਜਿਲ ਤੇ ਸੀ।