ਮੁਹਾਲੀ, 10 ਮਾਰਚ (ਵਿਸ਼ਵ ਵਾਰਤਾ)- ਚੰਡੀਗੜ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਸੂਬੇ ਵਿਚ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੀ ਜੀ ਸੀ ਝੰਜੇੜੀ ਕਾਲਜ ਦੇ 175 ਵਿਦਿਆਰਥੀਆਂ ਦੀ ਡਿਗਰੀ ਜੁਲਾਈ,2018 ਵਿਚ ਪੂਰੀ ਹੋਣੀ ਹੈ।ਜਦ ਕਿ ਇਸ ਦੌਰਾਨ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਨੇ ਕੈਂਪਸ ਵਿਚ ਸ਼ਿਰਕਤ ਕਰਕੇ ਇਹ ਵਿਦਿਆਰਥੀ ਪਹਿਲਾਂ ਹੀ ਚੁਣ ਲਏ ਹਨ। ਇਨਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ, ਜੋ ਕਿ ਇਕ ਰਿਕਾਰਡ ਹੈ। ਇਨਾਂ 175 ਵਿਦਿਆਰਥੀਆਂ ਵਿਚ 105 ਇੰਜੀਨੀਅਰਿੰਗ ਵਿਭਾਗ, 53 ਐਮ ਬੀ ਏ ਅਤੇ ਬਾਕੀ ਬੀ ਐੱਸ ਸੀ ਐਗਰੀਕਲਚਰ, ਬੀ ਐੱਸ ਸੀ ਫ਼ੈਸ਼ਨ ਤਕਨਾਲੋਜੀ,ਬੀ ਬੀ ਏ, ਬੀ ਕਾਮ ਅਤੇ ਬੀ ਸੀ ਏ ਵਿਦਿਆਰਥੀ ਹਨ। ਇਨਾਂ ਚੁਣੇ ਗਏ ਉਮੀਦਵਾਰਾਂ ਦਾ ਸਾਲਾਨਾ ਪੈਕੇਜ 9 ਲੱਖ ਤੱਕ ਦਾ ਰਿਹਾ ਹੈ।ਇਸ ਦੇ ਨਾਲ ਹੀ ਇਨ•ਾਂ ਵਿਚ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ।ਕੰਪਿਊਟਰ ਸਾਇੰਸ ਦੇ ਬਿਕਰਮ ਪ੍ਰਤਾਪ ਸਿੰਘ ਨੇ ਵਿਪਰੋ, ਆਈ ਟੀ ਸੀ, ਕੈਪਜੈਮਿਨੀ ਅਤੇ ਐਮ ਯੂ ਸਿੰਗਮਾ ਜਿਹੀਆਂ ਕੌਮਾਂਤਰੀ ਮੋਹਰੀ ਚਾਰ ਕੰਪਨੀਆਂ ਨੇ ਆਫ਼ਰ ਲੈਟਰ ਹਾਸਿਲ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜਦ ਕਿ ਤਰੁਨ ਸਿਨਹਾ ਨੂੰ ਤਿੰਨ ਕੌਮਾਂਤਰੀ ਕੰਪਨੀਆਂ ਅਤੇ ਹੋਰ 9 ਵਿਦਿਆਰਥੀਆਂ ਨੂੰ ਦੋ ਦੋ ਆਫ਼ਰ ਲੈਟਰ ਦਿਤੇ ਗਏ ਹਨ।ਕੰਪਿਊਟਰ ਸਾਇੰਸ ਵਿਭਾਗ ਦੀ ਆਸ਼ਿਮਾ ਆਨੰਦ ਨੂੰ ਵੀ ਐਮ ਵੇਅਰ ਸਾਫ਼ਟਵੇਅਰ ਕੰਪਨੀ ਵੱਲੋਂ 8.85 ਲੱਖ ਦਾ ਪੈਕੇਜ ਆਫ਼ਰ ਕੀਤਾ ਗਿਆ ਹੈ।ਇਸ ਦੇ ਇਲਾਵਾ ਇੰਜੀਨੀਅਰਿੰਗ ਵਿਭਾਗ ਦੀ ਪਲਵੀਂ ਨੂੰ ਵੀ ਤਿੰਨ ਕੰਪਨੀਆਂ ਵੱਲੋਂ ਆਫ਼ਰ ਲੈਟਰ ਦਿਤੇ ਜਾ ਚੁੱਕੇ ਹਨ। ਦੂਜੇ ਪਾਸੇ ਸਿਮਰਨ ਕੌਰ ਨੂੰ ਸਭ ਤੋਂ 9 ਲੱਖ ਦਾ ਸਾਲਾਨਾ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਹੋਈ ਹੈ।ਇਸ ਦੇ ਨਾਲ ਹੀ ਪ੍ਰਯਿਕਾ ਰਾਠੌਰ ਨੂੰ ਵੀ ਪਰਮਾਰ ਕੰਪਨੀ ਵੱਲੋਂ 7.2 ਲੱਖ ਦਾ ਪੈਕੇਜ, ਆਯੂਸ਼,ਤਿਆਲ,ਆਨੂਜ਼ਾ ਨੂੰ ਜੋਰੋ ਐਜੂਕੇਸ਼ਨ ਵੱਲੋਂ 6.62 ਲੱਖ ਦਾ ਆਕਰਸ਼ਕ ਪੈਕੇਜ, ਨਿਧੀ ਇਕਬਾਲ,ਕੰਮ ਭਾਰਤੀ, ਮਨੀਸ਼ਾ ਨੂੰ ਰੂਮਾਨ ਟੈਕਨੌਲਜੀ ਵੱਲੋਂ 6 ਲੱਖ ਦਾ ਪੈਕੇਜ ਆਫ਼ਰ ਕੀਤਾ ਗਿਆ ਹੈ।ਇਸੇ ਤਰਾਂ ਦੂਜੇ ਵਿਦਿਆਰਥੀਆਂ ਨੂੰ ਵੀ ਪੰਜ ਲੱਖ ਤੱਕ ਦੇ ਸਾਲਾਨਾ ਪੈਕੇਜ ਆਫ਼ਰ ਕੀਤੇ ਗਏ ਹਨ।
ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਸੀ ਜੀ ਸੀ ਝੰਜੇੜੀ ਕਾਲਜ ਵੱਲੋਂ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜ਼ੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 3600 ਤਰੀਕੇ ਨਾਲ ਦਿਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ ਵਿਚ ਸੀ ਜੀ ਸੀ ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਖੋਲਿਆਂ ਹੋਇਆ ਹੈ। ਇਸ ਤਰਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ।ਡਾ. ਬਾਂਸਲ ਅਨੁਸਾਰ ਹਾਲਾਂਕਿ ਬੀ ਬੀ ਏ, ਬੀ ਸੀ ਏ ਅਤੇ ਬੀ ਕਾਮ ਦੇ ਜ਼ਿਆਦਾ ਵਿਦਿਆਰਥੀ ਹਾਲੇ ਨੌਕਰੀ ਨਹੀਂ ਕਰਨਾ ਚਾਹੁੰਦੇ ਸਨ। ਬਲਕਿ ਕਾਲਜ ਵਿਚ ਹੀ ਹਾਲੇ ਉਚੇਰੀ ਸਿੱਖਿਆਂ ਹਾਸਿਲ ਕਰਨਾ ਚਾਹੁਦੇਂ ਸਨ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਗ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਜਿੱਥੇ ਰੁਜ਼ਗਾਰ ਦੀ ਤਲਾਸ਼ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਭਟਕਣਾ ਪੈ ਰਿਹਾ ਹੈ।ਅਜਿਹੇ ਸਮੇਂ ਵਿਚ ਸੀ ਜੀ ਸੀ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਕੌਮਾਂਤਰੀ ਕੰਪਨੀਆਂ ਵੱਲੋਂ ਕੈਂਪਸ ਵਿਚ ਆ ਕੇ ਕੀਤੀ ਜਾ ਰਹੀ ਹੈ। ਇਸ ਸਫਲਤਾ ਨੇ ਸਾਡੇ ਅੰਦਰ ਇਕ ਨਵੀਂ ਚੇਤਨਾ ਜਗਾਈ ਹੈ । ਉਨਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ।
Malerkotla: ਮਹਾਂਵੀਰ ਇੰਟਰਨੈਸ਼ਨਲ ਚੈਰੀਟੇਬਲ ਲੈਬ ਦਾ ਉਦਘਾਟਨ
Malerkotla: ਮਹਾਂਵੀਰ ਇੰਟਰਨੈਸ਼ਨਲ ਚੈਰੀਟੇਬਲ ਲੈਬ ਦਾ ਉਦਘਾਟਨ ਮਾਲੇਰਕੋਟਲਾ 28 ਅਪ੍ਰੈਲ (ਬਲਜੀਤ ਹੁਸੈਨਪੁਰੀ) ਸਮਾਜ ਸੇਵਾ ‘ਚ ਮੋਹਰੀ ਰੋਲ ਅਦਾ ਕਰਨ ਵਾਲੀ...