ਸੀਬੀਐਸਈ ਵੱਲੋਂ 10ਵੀਂ ਅਤੇ 12ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ
ਪੜ੍ਹੋ,ਕਿੱਥੋਂ ਅਤੇ ਕਿਵੇਂ ਡਾਊਨਲੋਡ ਕੀਤੇ ਜਾ ਸਕਦੇ ਹਨ ਐਡਮਿਟ ਕਾਰਡ
ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਕਲਾਸ 10ਵੀਂ ਅਤੇ ਕਲਾਸ 12ਵੀਆਂ ਟਰਮ 2 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਬੋਰਡ ਦੇ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਸੀਬੀਐਸਈ 10ਵੀਂ ਅਤੇ 12ਵੀਂ ਟਰਮ 2 ਦੇ ਐਡਮਿਟ ਕਾਰਡ ਬੋਰਡ ਦੀ ਅਧਿਕਾਰਤ ਵੈੱਬਸਾਈਟ – http://cbse.gov.in ਰਾਹੀਂ ਸਿਰਫ਼ ਸਕੂਲਾਂ ਦੁਆਰਾ ਡਾਊਨਲੋਡ ਕੀਤੇ ਜਾ ਸਕਦੇ ਹਨ।