ਸੀਨੀਅਰ ਪੱਤਰਕਾਰ ਬਲਤੇਜ ਪੰਨੂ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਇਕੈਰਟਰ (ਮੀਡੀਆ ਰਿਲੇਸ਼ਨਜ਼) ਨਿਯੁਕਤ
ਚੰਡੀਗੜ੍ਹ, 6ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੂੰ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਨਿਯੁਕਤ ਕੀਤਾ ਹੈ। ਬਲਤੇਜ ਪੰਨੂ ਕੋਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੱਤਰਕਾਰੀ ਦਾ ਤਜਰਬਾ ਹੈ। ਉਹ ਮਾਨ ਸਰਕਾਰ ਦੇ ਭਾਰਤ ਅਤੇ ਵਿਦੇਸ਼ਾਂ ਦੀਆਂ ਮੀਡੀਆ ਸੰਸਥਾਵਾਂ ਨਾਲ ਮੀਡੀਆ ਸਬੰਧਾਂ ਦੀ ਦੇਖ-ਰੇਖ ਕਰਨਗੇ।
‘ਵਿਸ਼ਵ ਵਾਰਤਾ’ ਦੇ ਸੰਸਥਾਪਕ ਤੇ ਸੰਪਾਦਕ ਦਵਿੰਦਰਜੀਤ ਸਿੰਘ ਦਰਸ਼ੀ ਉਨ੍ਹਾਂ ਨੂੰ ਨਵੀਂ ਨਿਯੁਕਤੀ ਲਈ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਨ੍ਹਾਂ ਦੇ ਸਫਲ ਹੋਣ ਦੀ ਕਾਮਨਾ ਕਰਦੇ ਹਨ।