Advertisement
ਬੰਗਲੌਰ, 3 ਅਕਤੂਬਰ : ਸੀਨੀਅਰ ਪੱਤਰਕਾਰ ਗੌਰੀ ਲੰਕੇਸ਼, ਜਿਨ੍ਹਾਂ ਦੀ ਪਿਛਲੇ ਮਹੀਨੇ ਹੱਤਿਆ ਕਰ ਦਿੱਤੀ ਗਈ ਸੀ, ਦੇ ਕਾਤਲਾਂ ਦੀ ਐਸ.ਆਈ.ਟੀ ਨੇ ਪਹਿਚਾਣ ਕਰ ਲਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ| ਇਸ ਸਬੰਧੀ ਕਰਨਾਟਕ ਸਰਕਾਰ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਰਾਹੀਂ ਹੱਤਿਆਰਿਆਂ ਦੀ ਪਛਾਣ ਹੋਈ ਹੈ ਅਤੇ ਛੇਤੀ ਹੀ ਠੋਸ ਸਬੂਤਾਂ ਦੇ ਆਧਾਰ ਉਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ|
Advertisement