ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖਬਰ
ਲਾਰੇਂਸ ਬਿਸ਼ਨੋਈ ਤੋਂ ਬਾਅਦ ਪੰਜਾਬ ਪੁਲਿਸ ਨੂੰ ਇੱਕ ਹੋਰ ਗੈਂਗਸਟਰ ਦਾ ਮਿਲਿਆ ਟਰਾਂਜ਼ਿਟ ਰਿਮਾਂਡ;ਅੱਜ ਹੀ ਲਿਆਂਦਾ ਜਾ ਰਿਹਾ ਹੈ ਪੰਜਾਬ
ਚੰਡੀਗੜ੍ਹ,29 ਜੂਨ(ਵਿਸ਼ਵ ਵਾਰਤਾ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਮਸ਼ਹੂਰ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਦੇ ਸਾਥੀ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਹਾਸਲ ਕੀਤਾ ਹੈ। ਇਹ ਟਰਾਂਜ਼ਿਟ ਰਿਮਾਂਡ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਤੋਂ ਹਾਸਲ ਕੀਤਾ। ਉਸ ਨੂੰ ਭਲਕੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।