ਚੰਡੀਗੜ੍ਹ, 17 ਮਾਰਚ (ਵਿਸ਼ਵ ਵਾਰਤਾ) – ਡਰੱਗ ਤਸਕਰੀ ਵਿਚ ਫਸੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ| ਇਸ ਪ੍ਰੈਸ ਕਾਨਫਰੰਸ ਵਿਚ ਮਜੀਠੀਆ ਨੇ ਖੁਦ ਉਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ| ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਗਈ ਰਿਪੋਰਟ ਦੇ ਬਾਰੇ ਗੱਲ ਕੀਤੀ|
ਮਜੀਠੀਆ ਨੇ ਖੁਦ ਉਤੇ ਲੱਗੇ ਦੋਸਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਦੇ ਕੋਲ ਜੋ ਰਿਪੋਰਟ ਗਈ ਹੈ, ਉਹ ਨਕਲੀ ਰਿਪੋਰਟ ਹੈ, ਸਿੱਧੂ ਜੋੜੇ ਨੇ ਅਦਾਲਤਾਂ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ| ਸਿੱਧੂ ਜੋੜੇ ਨੂੰ ਬੰਟੀ ਅਤੇ ਬਬਲੀ ਦੱਸਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਨੇ ਗਲਤ ਰਿਪੋਰਟ ਲੀਕ ਕੀਤੀ ਹੈ| ਉਨ੍ਹਾਂ ਦੀ ਰਿਪੋਰਟ ਵਿਚ ਸੱਚਾਈ ਨਹੀਂ ਹੈ| ਜੇਕਰ ਉਨ੍ਹਾਂ ਦੀ ਰਿਪੋਰਟ ਸਹੀ ਹੈ ਤਾਂ ਆਪ ਅਦਾਲਤ ਵਿਚ ਜਾਓ|
ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮਜੀਠੀਆ ਖਿਲਾਫ ਐਸ.ਟੀ.ਐਫ ਦੀ ਇੱਕ ਰਿਪੋਰਟ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਸੀ| ਉਸ ਉਤੇ ਸਵਾਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜੇ ਨੇ ਅਦਾਲਤ ਦਾ ਉਲੰਘਣ ਕੀਤਾ ਹੈ| ਮਜੀਠੀਆ ਨੇ ਕਿਹਾ ਕਿ ਸਿੱਧੂ ਦੱਸਣ ਕਿ ਇਹ ਰਿਪੋਰਟ ਉਨ੍ਹਾਂ ਕੋਲ ਕਿਥੋਂ ਆਈ ਹੈ| ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜੇ ਦੇ ਕੋਲ ਜੋ ਰਿਪੋਰਟ ਹੈ ਉਹ ਪੁਰਾਣੀ ਹੈ ਅਤੇ ਅਦਾਲਤ ਵੱਲੋਂ ਨਕਾਰੀ ਜਾ ਚੁੱਕੀ ਹੈ|
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...