ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)- ਸਿਰਸਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਡੇਰੇ ਦੀ ਇਕ ਸਾਧਵੀ ਦੇ ਸੋਸ਼ਣ ਖਿਲਾਫ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਜੋ ਕਿ ਪੰਚਕੂਲਾ ਵਿਖੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਚਲ ਰਹੀ ਹੈ, ਵਿਚ ਅੱਜ ਬਹਿਸ ਮੁਕੰਮਲ ਹੋ ਗਈ ਹੈ| ਹੁਣ ਫੈਸਲੇ ਦੀ ਤਾਰੀਖ 25 ਅਗਸਤ ਤੇ ਰੱਖੀ ਗਈ ਹੈ|
ਇਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਅੱਜ ਇਸ ਕੇਸ ਦਾ ਫੈਸਲਾ ਸੁਣਾ ਦਿੱਤਾ ਜਾਵੇਗਾ| ਇਸ ਸਬੰਧ ਵਿਚ ਪੰਜਾਬ ਤੇ ਹਰਿਆਣਾ ਵਿਚ ਹਾਈ ਐਲਰਟ ਵੀ ਕੀਤਾ ਗਿਆ ਸੀ| ਪ੍ਰੰਤੂ ਅੱਜ ਡੇਰਾ ਮੁਖੀ ਜਿਸ ਨੇ ਸਿਰਸਾ ਕੋਰਟ ਵਿਚ ਪੇਸ਼ ਹੋ ਕੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਹਿੱਸਾ ਲੈਣਾ ਸੀ, ਹਾਜ਼ਿਰ ਨਹੀਂ ਹੋਏ| ਉਨ੍ਹਾਂ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ, ਜਿਸ ਕਰਕੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ| ਜਿਸ ਤੇ ਅਦਾਲਤ ਨੇ ਅੱਜ ਬਹਿਸ ਤਾਂ ਮੁਕੰਮਲ ਕਰ ਲਈ ਪਰ ਫੈਸਲੇ ਦੀ ਤਾਰੀਖ 25 ਅਗਸਤ ਤੇ ਪਾ ਦਿੱਤੀ|
ਹੁਣ ਡੇਰਾ ਮੁਖੀ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ 25 ਅਗਸਤ ਨੂੰ ਖੁਦ ਪੇਸ਼ ਹੋਣਾ ਪਵੇਗਾ, ਕਿਉਂਕਿ ਅਦਾਲਤ ਦਾ ਫੈਸਲਾ ਅਦਾਲਤ ਵਿਚ ਹਾਜਰ ਹੋਣਾ ਜ਼ਰੂਰੀ ਹੈ|
ਸਿਰਸਾ ਡੇਰਾ ਮੁੱਖੀ ਖਿਲਾਫ ਚੱਲ ਰਹੇ ਕੇਸ ਦਾ ਫੈਸਲਾ ਹੁਣ 25 ਅਗਸਤ ਨੂੰ
Advertisement
Advertisement