ਸਾਲਾਨਾ 3 ਹਜ਼ਾਰ ਕਰੋੜ ਰੁਪਏ ਦਿਓ ਤਾਂ ਨਹੀਂ ਵਧਾਵਾਂਗੇ ਮੈਟਰੋ ਦਾ ਕਿਰਾਇਆ

444
Advertisement
ਨਵੀਂ ਦਿੱਲੀ  ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੈਟਰੋ ਦੇ ਕਿਰਾਏ ਵਿਚ ਪ੍ਰਸਤਾਵਿਤ ਵਾਧੇ ਨੂੰ ਕਾਨੂੰਨ ਮੁਤਾਬਕ ਦੱਸਦੇ ਹੋਏ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇ ਕਿਰਾਏ ਵਿਚ ਵਾਧੇ ਨੂੰ ਰੋਕਣਾ ਚਾਹੁੰਦੇ ਹਨ ਤਾਂ ਦਿੱਲੀ ਸਰਕਾਰ ਨੂੰ ਮੈਟਰੋ ਚਲਾਉੁਣ ਲਈ ਹਰ ਸਾਲ 3 ਹਜ਼ਾਰ ਕਰੋੜ ਰੁਪਏ ਦੀ ਪੂਰਤੀ ਕਰਨੀ ਹੋਵੇਗੀ।
ਪੁਰੀ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਦਿੱਲੀ ਮੈਟਰੋ ਐਕਟ ਪ੍ਰਸਤਾਵਿਤ ਕਿਰਾਏ ‘ਚ ਵਾਧੇ ਨੂੰ ਰੋਕਣ ਦੀ ਇਜਾਜ਼ਤ ਨਹੀਂ ਦਿੰਦਾ। ਫਿਰ ਵੀ ਜੇ ਕੇਜਰੀਵਾਲ ਕਿਰਾਏ ਵਿਚ ਵਾਧੇ ਨੂੰ ਰੋਕਣਾ ਚਾਹੁੰਦੇ ਹਨ ਤਾਂ ਨਵੀਂ ਕਿਰਾਇਆ ਨਿਰਧਾਰਨ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਮੈਟਰੋ ਚਲਾਉਣ ਲਈ ਹਰ ਸਾਲ ਹੋਣ ਵਾਲੇ 3 ਹਜ਼ਾਰ ਕਰੋੜ ਰੁਪਏ ਦੀ ਨੁਕਸਾਨ ਪੂਰਤੀ ਦਿੱਲੀ ਸਰਕਾਰ ਕਰੇਗੀ। ਮੌਜੂਦਾ ਕਿਰਾਇਆ ਨਿਰਧਾਰਨ ਕਮੇਟੀ ਵਲੋਂ ਪ੍ਰਸਤਾਵਿਤ ਵਾਧਾ 10 ਅਕਤੂਬਰ ਤੋਂ ਲਾਗੂ ਕਰਨ ਦੇ ਫੈਸਲੇ ਦੀ ਦਿੱਲੀ ਸਰਕਾਰ ਵਲੋਂ ਲਗਾਤਾਰ ਵਿਰੋਧਤਾ ਕੀਤੀ ਜਾ ਰਹੀ ਹੈ।
Advertisement

LEAVE A REPLY

Please enter your comment!
Please enter your name here