ਨਵੀਂ ਦਿੱਲੀ, 12 ਸਤੰਬਰ : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰਾ ਸਿੰਘ ਨੇ ਅੱਜ ਸੰਨਿਆਸ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਪਿਛਲੇ 12 ਸਾਲਾਂ ਦੌਰਾਨ ਟੀਮ ਲਈ ਹਾਕੀ ਖੇਡੀ ਤੇ ਕਈ ਮੈਚ ਵੀ ਜਿਤਾਏ।
ਇਸ ਦੌਰਾਨ ਉਹਨਾਂ ਕਿਹਾ ਕਿ ਉਹਨਾ ਏਸ਼ੀਆਈ ਖੇਡਾਂ ਵਿਚ ਟੀਮ ਦੇ ਪ੍ਰਦਰਸ਼ਨ ਤੋਂ ਦੁਖੀ ਹਨ, ਇਸ ਲਈ ਉਹ ਸੰਨਿਆਸ ਲੈਣ ਜਾ ਰਹੇ ਹਨ।