ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਡਟੇ ਸੁਖਪਾਲ ਖਹਿਰਾ ਦੇ ਹੱਕ ‘ਚ

101
Advertisement

ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਡਟੇ ਸੁਖਪਾਲ ਖਹਿਰਾ ਦੇ ਹੱਕ ‘ਚ

ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਕੀਤੀ ਖਹਿਰਾ ਦੇ ਹੱਕ ਵਿੱਚ ਖੜਨ ਦੀ ਅਪੀਲ

 

ਚੰਡੀਗੜ੍ਹ,8ਮਈ(ਵਿਸ਼ਵ ਵਾਰਤਾ)-ਸੁਖਪਾਲ ਸਿੰਘ ਖਹਿਰਾ ਵੱਲੋਂ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਲਗਾਤਾਰ ਮੁੱਦੇ ਚੁੱਕੇ ਜਾ ਰਹੇ ਹਨ। ਉਹਨਾਂ ਵੱਲੋਂ ਚੁੱਕੇ ਗਏ ਮੁੱਦੇ ਅਸਲੀਅਤ ਦੇ ਨੇੜੇ ਹੀ ਨਹੀਂ ਬਲਕਿ ਕਾਨੂੰਨ ਦੀ ਕਸੌਟੀ ਤੇ ਵੀ ਖਰੇ ਉਤਰਣ ਵਾਲੇ ਹੁੰਦੇ ਹਨ ਅਤੇ ਸਰਕਾਰ ਵੀ ਮੁੱਦਿਆਂ ਦੀ ਸਚਾਈ ਅਤੇ ਅਸਲੀਅਤ ਤੋਂ ਭੱਜ ਨਹੀਂ ਸਕਦੀ। ਸਰਕਾਰ ਕੋਈ ਵੀ ਹੋਵੇ ਅਜਿਹੇ ਲੀਡਰਾਂ ਤੋਂ ਹਮੇਸ਼ਾਂ ਡਰਦੀ ਹੈ।ਇਸ ਡਰ ਅਤੇ ਘਬਰਾਹਟ ਵਿਚ ਇਹੋ ਜਿਹੇ ਸੁੱਚੇ ਕਿਰਦਾਰ ਵਾਲਿਆਂ ਲੀਡਰਾਂ ਦੀ ਅਵਾਜ਼ ਨੂੰ ਦੱਬਣ ਲਈ ਝੂਠੇ ਮੁੱਕਦਮੇ ਦਰਜ਼ ਕਰਕੇ ਡਰਾ ਕੇ ਚੁੱਪ ਕਰਾਉਣ ਦਾ ਰਾਹ ਅਖਤਿਆਰ ਕਰਨ ਤੋਂ ਗੁਰੇਜ ਨਹੀਂ ਕਰਦੀ ਭਾਵੇਂ ਇਹ ਨੀਤੀ ਕਈ ਵਾਰ ਸਰਕਾਰ ਨੂੰ ਪੁੱਠੀ ਪੈ ਜਾਂਦੀ ਹੈ।ਇਸੇ ਤਰ੍ਹਾਂ ਪਿਛਲੇ ਦਿਨੀਂ ਸੁਖਪਾਲ ਖਹਿਰਾ ਵੱਲੋਂ ਆਪਣੇ ਹਲਕੇ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਖਰਾਬ ਹੋਣ ਉਪਰੰਤ ਮੁਆਵਜ਼ਾ ਦੇਣ ਦਾ ਮੁੱਦਾ ਉਠਾਉਣ ਲਈ ਕਿਸਾਨਾਂ ਨਾਲ ਐਸ ਡੀ ਐਮ ਦਫਤਰ ਗਏ। ਪਰ ਐਸ ਡੀ ਐਮ ਸਾਹਿਬ ਦਫਤਰ ਵਿੱਚ ਮੌਜੂਦ ਨਾ ਹੋਣ ਕਰਕੇ ਉਹ ਕਿਸਾਨਾਂ ਸਮੇਤ ਉੱਥੇ ਬੈਠ ਕੇ ਐਸ ਡੀ ਐਮ ਦਾ ਇੰਤਜ਼ਾਰ ਕਰਦੇ ਰਹੇ ।ਐਸ ਡੀ ਐਮ ਨੇ ਉਥੇ ਆ ਕੇ ਬਾਹਰ ਖੜ੍ਹੇ ਕਿਸਾਨਾਂ ਅਤੇ ਖਹਿਰਾ ਸਾਹਿਬ ਨਾਲ ਗੱਲਬਾਤ ਕਰਦਿਆਂ
ਹਰ ਪੱਖੋਂ ਕਿਸਾਨਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ। ਉਥੇ ਕਿਸੇ ਕਿਸਮ ਦੀ ਵੀ ਇਤਰਾਜ਼ ਯੋਗ ਘਟਨਾ ਨਹੀਂ ਵਾਪਰੀ।ਪਰ ਕੁਝ ਦਿਨ ਬਾਅਦ ਐਸ ਡੀ ਐਮ ਨੇ ਕਿਸੇ ਸਾਜ਼ਿਸ਼ ਤਹਿਤ ਖੈਹਰਾ ਸਾਹਿਬ ਤੇ ਆਈ ਪੀ ਸੀ ਦੀ ਧਾਰਾ 186,189,342,500ਅਤੇ 506 ਤਹਿਤ
ਕੇਸ ਦਰਜ ਕਰਾ ਦਿੱਤਾ।ਉਸ ਤੋਂ ਬਾਅਦ ਖਹਿਰਾ ਸਾਹਿਬ ਨੂੰ ਚੰਗੀ ਤਰ੍ਹਾਂ ਸਬਕ਼ ਸਿਖਾਉਣ ਦੀ ਨੀਅਤ ਨਾਲ ਪਹਿਲਾਂ ਦਰਜ਼ ਕੀਤੇ ਕੇਸ ਵਿੱਚ ਆਈ ਪੀ ਸੀ ਦੀ ਧਾਰਾ 353(ਗੈਰ ਜ਼ਮਾਨਤੀ) ਦਾ ਵੀ ਵਾਧਾ ਕਰ ਦਿੱਤਾ ਜ਼ੋ ਕਿ ਸਰਾਸਰ ਧੱਕੇਸਾ਼ਹੀਅਤੇ ਝੂਠ ਦਾ ਪੁਲੰਦਾ ਹੈ। ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਇਹ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਧੜੱਲੇ ਨਾਲ ਸੁਖਪਾਲ ਖਹਿਰਾ ਦੇ ਹੱਕ ਵਿੱਚ ਡਟ ਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਭਾਵੇਂ ਜਿੰਨੇ ਮਰਜ਼ੀ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰੇ ਪਰ ਸੁਖਪਾਲ ਖਹਿਰਾ ਲੋਕ ਪੱਖੀ ਮੁੱਦੇ ਚੁੱਕਣੇ ਤੋਂ ਪਿੱਛੇ ਨਹੀਂ ਹਟਣਗੇ। ਜਿਉਂ ਜਿਉਂ ਸਰਕਾਰ ਕੋਝੇ ਹਥਕੰਡੇ ਅਪਣਾਅ ਕੇ ਖਹਿਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਤਿਉਂ ਤਿਉਂ ਖਹਿਰਾ ਸਾਹਿਬ ਨੂੰ ਲੋਕਾਂ ਦੀ ਹਮਾਇਤ ਅਤੇ ਹਮਦਰਦੀ ਪ੍ਰਾਪਤ ਹੋਵੇਗੀ।

Advertisement