ਚੰਡੀਗੜ, 15 ਮਾਰਚ (ਵਿਸ਼ਵ ਵਾਰਤਾ) : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਏ.ਐਸ.ਗਰਗ ਜਿਨਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸ਼ੋਕ ਸਭਾ (ਫ਼ੁੱਲ ਕੋਰਟ ਰੈਫ਼ੇਰੈਂਸ) ਕੀਤੀ ਗਈ ਜਿਸ ਵਿੱਚ ਚੀਫ਼ ਜਸÎਿਟਸ ਸਣੇ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ।
ਸ਼ੋਕ ਸਭਾ ‘ਚ ਸਾਬਕਾ ਜਸਟਿਸ ਏ.ਐਸ. ਗਰਗ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਐਸ. ਜੇ. ਵਜੀਫਦਾਰ ਨੇ ਚੀਫ ਜਸਟਿਸ ਗਰਗ ਦੀਆਂ ਕਾਨੂੰਨ ਖੇਤਰ ‘ਚ ਨਿਭਾਈਆਂ ਵਕਾਰੀ ਸੇਵਾਵਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਸ੍ਰੀ ਸ਼ਰਮਾ ਦੇ ਦੇਹਾਂਤ ਨਾਲ ਕਾਨੂੰਨੀ ਭਾਈਚਾਰੇ ਨੂੰ ਵੱਡਾ ਘਾਟਾ ਹੋਇਆ ਹੈ। ਉਨਾਂ ਕਿਹਾ ਕਿ ਸ੍ਰੀ ਗਰਗ ਦਾ ਪਾਲਮਿਸਟਰੀ, ਜੋਤਿਸ਼ਵਿੱਦਿਆ ਤੇ ਹੋਮਿਊਪੈਥੀ ਵਿਚ ਵੀ ਵਿਸ਼ੇਸ਼ ਰੂਚੀ ਰੱਖਦੇ ਸਨ ਤੇ ਉਨ•ਾਂ ਵਲੋਂ ਕਈ ਕਿਤਾਬਾਂ ਵੀ ਲਿਖਿਆਂ ਗਈਆਂ। ਸਾਬਕਾ ਜਸਟਿਸ ਗਰਗ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ•ਾਂ ਜਸਟਿਸ ਗਰਗ ਵੱਲੋਂ ਕਾਨੂੰਨ ਦੇ ਖੇਤਰ ਲਈ ਨਿਭਾਈਆਂ ਸੇਵਾਵਾਂ ‘ਤੇ ਚਾਨਣਾ ਵੀ ਪਾਇਆ।
ਇਸ ਤੋਂ ਪਹਿਲਾਂ ਸਤਿਆ ਪਾਲ ਜੈਨ ਸਹਾਇਕ ਸੋਲੀਸਟਰ ਜਨਰਲ ਭਾਰਤ ਸਰਕਾਰ, ਸ੍ਰੀ ਐਚ.ਐਸ. ਸੇਠੀ ਵਧੀਕ ਐਡਵੋਕੇਟ ਜਨਰਲ ਪੰਜਾਬ, ਸ੍ਰੀ ਬਲਦੇਵ ਰਾਜ ਮਹਾਜਨ ਐਡੋਵੋਕੇਟ ਜਨਰਲ ਹਰਿਆਣਾ, ਸ੍ਰੀ ਵਿਜਿੰਦਰ ਅਹਲਾਵਤ, ਚੇਅਰਮੈਨ ਬਾਰ ਕੋਂਸਲ ਪੰਜਾਬ ਅਤੇ ਸ੍ਰੀਮਤੀ ਪੁਨਿਤਾ ਸੇਠੀ ਵਾਈਸ ਚੇਅਰਮੈਨ, ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਵੀ ਸਾਬਕਾ ਜਸਟਿਸ ਏ.ਐਸ.ਗਰਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ੋਕ ਸਭਾ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਇਲਾਵਾ ਜਸਟਿਸ ਗਰਗ ਦੇ ਪਰਿਵਾਰਕ ਮੈਂਬਰਾਂ ਅਤੇ ਬਾਰ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...