ਚੰਡੀਗੜ, 12 ਸਤੰਬਰ – ਅਕਾਲ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਨਗਰ ਸੁਧਾਰ ਟਰੱਸਟ ਰੋਪੜ ਦੇ ਸਾਬਕਾ ਚੇਅਰਮੈਨ ਅਤੇ ਸਹਿਕਾਰੀ ਖੰਡ ਮਿੱਲ ਮੋਰਿੰਡਾ ਦੇ ਬੋਰਡ ਦੇ ਸਾਬਕਾ ਨਿਰਦੇਸ਼ਕ ਸਰਦਾਰ ਸੁਰਮੁੱਖ ਸਿੰਘ ਭਿਓਰਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਆਖਿਆ ਕਿ ਸਰਦਾਰ ਭਿਓਰਾ ਜ਼ਿਲਾ ਰੋਪੜ ਦੀ ਜਾਣੀ ਪਹਿਚਾਣੀ ਸਿਆਸੀ ਅਤੇ ਸਮਾਜਿਕ ਸਖਸ਼ੀਅਤ ਸਨ ਉਹ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ-1920 ਦੇ ਮੁਖੀ ਸਰਦਾਰ ਰਵੀਇੰਦਰ ਸਿੰਘ ਅਤੇ ਮੇਰੇ ਸਵਰਗੀ ਪਿਤਾ ਮਰਹੂਮ ਸੀਨੀਅਰ ਅਕਾਲੀ ਨੇਤਾ ਜਥੇਦਾਰ ਅਜਾਇਬ ਸਿੰਘ ਬਡਹੇੜੀ ਦੇ ਬਹੁਤ ਨਿਕਟਵਰਤੀ ਸਨ। ਬਡਹੇੜੀ ਨੇ ਦੱਸਿਆ ਕਿ ਸਰਦਾਰ ਭਿਓਰਾ ਮੇਰੇ ਪਿਤਾ ਜੀ ਨਾਲ 1971 ਤੋਂ 1973 ਤੱਕ ਮੋਰਿੰਡਾ ਸ਼ੂਗਰ ਮਿੱਲ ਦੇ ਨਿਰਦੇਸ਼ਕ ਰਹੇ ਉਦੋਂ ਮੇਰੇ ਪਿਤਾ ਸ਼ੂਗਰਫੈੱਡ ਪੰਜਾਬ ਦੇ ਨਿਰਦੇਸ਼ਕ ਵੀ ਸਨ। ਸਰਦਾਰ ਭਿਓਰਾ ਪਿੰਡ ਭਿਓਰਾ ਬਲਾਕ ਰੋਪੜ ਦੇ ਲੰਬਾ ਸਮਾਂ ਸਰਪੰਚ ਵੀ ਰਹੇ ਉਹਨਾਂ ਸ਼ਰੋਮਣੀ ਅਕਾਲੀ ਦਲ ਵਿੱਚ ਵੀ ਵੱਖ ਵੱਖ ਅਹੁਦਿਆਂ ਤੇ ਸੇਵਾ ਨਿਭਾਈ ਅਤੇ ਅਕਾਲੀ ਮੋਰਚਿਆਂ ਵਿੱਚ ਗ੍ਰਿਫਤਾਰ ਹੋ ਕੇ ਜੇਲ੍ਹ ਵੀ ਕੱਟੀ ਉਹ ਇੱਕ ਇਮਾਨਦਾਰ ਆਗੂ ਸਨ ਉਹਨਾਂ ਦੀ ਮੌਤ ਨਾਲ ਸਮਾਜ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਸਖੇ ਸਬੰਧੀਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ।
Sad News : ਉਘੇ ਚਿੱਤਰਕਾਰ ਜਰਨੈਲ ਸਿੰਘ ਨਹੀਂ ਰਹੇ
Sad News : ਉਘੇ ਚਿੱਤਰਕਾਰ ਜਰਨੈਲ ਸਿੰਘ ਨਹੀਂ ਰਹੇ ਚੰਡੀਗੜ੍ਹ, 10ਫਰਵਰੀ(ਵਿਸ਼ਵ ਵਾਰਤਾ)Sad News ਪੰਜਾਬੀਆਂ ਲਈ ਬੇਹੱਦ ਦੁੱਖ ਦੀ ਖਬਰ...