ਐਡਵੋਕੇਟ ਅਮਰਜੀਤ ਸਿੰਘ ਨੂੰ ਸਦਮਾ – ਭਰਾ ਸਾਬਕਾ IAS ਮੋਹਨਜੀਤ ਸਿੰਘ ਅਚਾਨਕ ਸੁਰਗਵਾਸ
ਮੋਹਨਜੀਤ ਸਿੰਘ ਨਮਿੱਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 6 ਨੂੰ
ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਤੇ ਹੋਰਨਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ,4ਅਗਸਤ(ਵਿਸ਼ਵ ਵਾਰਤਾ)-ਐਡਵੋਕੇਟ ਅਮਰਜੀਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦਾ ਭਰਾ ਸੇਵਾਮੁਕਤ ਆਈ.ਏ.ਐਸ ਡਾ.ਮੋਹਨਜੀਤ ਸਿੰਘ ਅਚਾਨਕ ਸੁਰਗਵਾਸ ਹੋ ਗਏ। ਡਾ.ਮੋਹਨਜੀਤ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਪਹਾੜੀ ਵਾਲਾ, ਬਲਾਕ ਬੀ, ਗ੍ਰੇਟਰ ਕੈਲਾਸ਼ I, ਨਵੀਂ ਦਿੱਲੀ, 110048 ਵਿਖੇ ਦੁਪਹਿਰ 01:20 ਤੋਂ 02:00 ਵਜੇ ਹੋਵੇਗੀ।
ਡਾ.ਮੋਹਨਜੀਤ ਸਿੰਘ ਦੇ ਅਚਾਨਕ ਅਕਾਲ ਚਲਾਣੇ ਤੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਸ਼ਵ ਵਾਰਤਾ ਡਾਟ ਇਨ ਦੇ ਸੰਪਾਦਕ ਦਵਿੰਦਰਜੀਤ ਸਿੰਘ ਦਰਸ਼ੀ, ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਮਾਨ ਤੇ ਸਤੀਸ਼ ਕੁਮਾਰ ਪੱਪੀ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਦਵਿੰਦਰਜੀਤ ਸਿੰਘ ਦਰਸ਼ੀ ਨੇ ਕਿਹਾ ਕਿ ਡਾ.ਮੋਹਨਜੀਤ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।