ਸਾਇਨਾ ਨੇਹਵਾਲ ਖੇਡੇਗੀ ਥਾਈਲੈਂਡ ਓਪਨ
ਕੋਰੋਨਾ ਰਿਪੋਰਟ ਨਿਕਲੀ ਗਲਤ
ਦਿੱਲੀ, 13ਜਨਵਰੀ(ਵਿਸ਼ਵ ਵਾਰਤਾ)- ਥਾਈਲੈਂਡ ਓਪਨ ਵਿਚ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਐਚਐਸ ਪ੍ਰਣਵ ਦਾ ਸਫਰ ਜਾਰੀ ਰਹੇਗਾ। ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਇਨਾ ਨੇਹਵਾਲ ਅਤੇ ਉਹਨਾਂ ਦੇ ਪਤੀ ਪੀ.ਕਸ਼ਯਪ ਸਿੰਗਲਸ ਮੁਕਾਬਲੇ ਵਿੱਚ ਉਤਰਨਗੇ। ਮੰਗਲਵਾਰ ਨੂੰ ਉਹਨਾਂ ਦੇ ਮੁਕਾਬਲੇ ਵਿੱਚ ਵਾਕਓਵਰ ਘੋਸ਼ਿਤ ਕੀਤਾ ਗਿਆ ਸੀ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਸਾਇਨਾ ਨੇਹਵਾਲ ਅਤੇ ਉਹਨਾਂ ਦੇ ਪਤੀ ਦੀ ਕੋਰੋਨਾ ਟੈਸਟ ਰਿਪੋਰਟ ਨੈਗਟਿਵ ਆਈ ਹੈ। ਉਹਨਾਂ ਨੂੰ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਹਰੀ ਝੰਡੀ ਮਿਲ ਗਈ ਹੈ।