• ਸਹਿਕਾਰਤਾ ਮੰਤਰੀ ਨੇ ਵੀਡਿਓ ਕਾਨਫਰੰਸ ਜ਼ਰੀਏ ਬਟਾਲਾ ਸਹਿਕਾਰੀ ਖੰਡ ਮਿੱਲ ਤੋਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ ਦੀ ਕੀਤੀ ਸ਼ੁਰੂਆਤ
• ਗੰਨਾ ਸਰਵੇਅਰਾਂ ਨੂੰ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਮੋਬਾਈਲ ਫੋਨ ‘ਤੇ ਆਨਲਾਈਨ ਹੱਲ ਕਰਨ ਲਈ ਹਦਾਇਤਾਂ ਜਾਰੀ: ਅਮਰੀਕ ਸਿੰਘ ਆਲੀਵਾਲ
ਚੰਡੀਗੜ•, 3 ਮਈ( ਵਿਸ਼ਵ ਵਾਰਤਾ)- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਵਧੇਰੇ ਝਾੜ ਦੇਣ ਵਾਲੀਆਂ ਵਧੀਆ ਕਿਸਮ ਦੀਆਂ ਕਿਸਮਾਂ ਦਾ ਸ਼ੁੱਧ ਬੀਜ ਮੁਫਤ ਦਿੱਤਾ ਜਾਵੇਗਾ। ਇਹ ਗੱਲ ਉਨ•ਾਂ ਅੱਜ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੇ ਵਧੇਰੇ ਪੈਦਾਵਾਰ ਵਾਲੀਆਂ ਕਿਸਮਾਂ ਦੇ ਸ਼ੁੱਧ ਬੀਜ ਦੇ ਪੌਦੇ ਗੰਨਾ ਕਾਸ਼ਤਕਾਰਾਂ ਨੂੰ ਵੰਡਣ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀਂ ਕਰਦੇ ਹੋਏ ਕਹੀ।
ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਖੇਤੀਬਾੜੀ ਅਤੇ ਕਿਸਾਨਾਂ ‘ਤੇ ਪੈ ਰਹੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਅਤੇ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਪੰਜਾਬ ਸਹਿਕਾਰੀ ਖੰਡ ਮਿੱਲਾਂ ਵੱਲੋਂ ਚੰਗੀਆਂ ਕਿਸਮਾਂ ਦੇ ਗੰਨੇ ਦੀ ਬੀਜ ਦੀ ਪਨੀਰੀ ਤਿਆਰ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਬਿਨਾਂ ਕਿਸੇ ਕੀਮਤ ਦੇ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਪਿਛਲੇ ਸਾਲ ਗੁਰਦਾਸਪੁਰ, ਅਜਨਾਲਾ ਅਤੇ ਬਟਾਲਾ ਖੇਤਰ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਜਾ ਰਹੀ ਕਿਸਮ ਸੀ.ਓ.-0238 ਦਾ ਡੀ.ਐਨ.ਏ. ਟੈਸਟ ਆਈ.ਸੀ.ਏ.ਆਰ ਕੋਇੰਬਟੂਰ ਤੋਂ ਕਰਵਾਇਆ ਗਿਆ ਸੀ ਜਿਸ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਗਈ ਫ਼ਸਲ ਦਾ ਬੀਜ ਮਿਕਸ ਪਾਇਆ ਗਿਆ ਅਤੇ ਇਹ ਸੀਓ-0238 ਦਾ ਸ਼ੁੱਧ ਬੀਜ ਨਹੀਂ ਸੀ। ਇਸ ਨੂੰ ਦੇਖਦੇ ਹੋਏ ਉਨ•ਾਂ ਵੱਲੋਂ ਸ਼ੂਗਰਫੈਡ ਨੂੰ ਸਹਿਕਾਰੀ ਖੰਡ ਮਿੱਲਾਂ ਦੇ ਖੇਤਰ ਵਿੱਚ ਪੈਂਦੇ ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਬੀਜ ਮੁਹੱਈਆ ਕਰਵਾਉਣ ਲਈ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕੇ ਲਈ ਤਿੰਨ ਸਾਲ ਦਾ ਬੀਜ ਵਿਕਾਸ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਵੱਧ ਪੈਦਾਵਾਰ ਅਤੇ ਖੰਡ ਦੀ ਮਾਤਰਾ ਵਾਲੀਆਂ ਕਿਸਮਾਂ ਦੇ ਬੀਜ ਆਈ.ਸੀ.ਏ.ਆਰ. ਕੋਇੰਬਟੂਰ ਦੇ ਖੇਤਰੀ ਕੇਂਦਰ ਕਰਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪੂਰਥਲਾ ਕੇਂਦਰ ਦਾ ਸਹਿਯੋਗ ਲੈ ਕੇ ਤਿਆਰ ਕੀਤੇ ਜਾ ਰਹੇ ਹਨ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਬੀਜ ਵਿਕਾਸ ਪ੍ਰੋਗਰਾਮ ਤਹਿਤ ਵਧੀਆ ਕਿਸਮਾਂ ਦੇ ਬੀਜ ਮੁਹੱਈਆ ਕਰਵਾ ਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿੱਚ ਆਉਂਦੇ 2-3 ਸਾਲਾਂ ਦੌਰਾਨ ਡੇਢ ਗੁਣਾ ਤੱਕ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਪ੍ਰੋਗਰਾਮ ਤਹਿਤ ਕਲਾਨੌਰ ਵਿਖੇ ਗੰਨਾ ਵਿਕਾਸ ਅਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ ਗੰਨੇ ਦੀਆਂ ਉੱਚ ਕੁਆਲਿਟੀ ਦੀਆਂ ਕਿਸਮਾਂ ਦੇ ਬੀਜ ਤਿਆਰ ਕਰਨ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਸਬੰਧੀ ਵਧੇਰੇ ਝਾੜ ਲੈਣ ਲਈ ਆਧੁਨਿਕ ਤਕਨੀਕਾਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ।
ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਪੈ ਰਹੇ ਮਾੜੇ ਅਸਰ ਦੌਰਾਨ ਜ਼ਿੰਮੀਦਾਰਾਂ ਨੂੰ ਤੁਰੰਤ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ 50 ਕਰੋੜ ਰੁਪਏ ਗੰਨੇ ਦੀ ਬਕਾਇਆ ਕੀਮਤ ਜਾਰੀ ਕੀਤੀ ਗਈ। ਇਸ ਤੋਂ ਇਲਾਵਾ 2019-20 ਦੀ ਬਣਦੀ ਇਨਵੈਸਟਮੈਂਟ ਖੰਡ ਸਸਤੇ ਰੇਟ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਵੰਡੀ ਜਾ ਰਹੀ ਹੈ। ਸਹਿਕਾਰੀ ਖੰਡ ਮਿੱਲਾਂ ਦੇ ਗੰਨਾ ਸਰਵੇਅਰਾਂ ਨੂੰ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਮੋਬਾਈਲ ਫੋਨ ‘ਤੇ ਆਨਲਾਈਨ ਹੱਲ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ।
ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਦੱਸਿਆ ਕਿ ਹੁਣ ਤੱਕ ਲੱਗਪਗ 1700 ਕੁਇੰਟਲ ਗੰਨੇ ਦੀਆਂ ਚੰਗੀਆਂ ਕਿਸਮਾਂ ਦਾ ਬੀਜ ਕਰਨਾਲ ਤੇ ਕਪੂਰਥਲਾ ਤੋਂ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਟੀਸ਼ੂ ਕਲਚਰ ਦੇ 3.15 ਲੱਖ ਰੋਗ ਰਹਿਤ ਬੂਟੇ ਸੀਡ ਨਰਸਰੀ ਤਿਆਰ ਕਰਨ ਲਈ ਅਤੇ ਚੰਗੀਆਂ ਕਿਸਮਾਂ ਦੇ 11 ਲੱਖ ਬੂਟੇ ਮਿੱਲ ਪੱਧਰ ਅਤੇ ਸੀਡ ਸੈਂਪਲਿੰਗ ਵਿਧੀ ਰਾਹੀਂ ਤਿਆਰ ਕੀਤੀ ਗਈ ਪਨੀਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੀ ਬਿਜਾਈ ਜਿੰਮੀਦਾਰਾਂ ਵੱਲੋਂ ਕਣਕ ਦੀ ਫਸਲ ਵੱਢਣ ਉਪਰੰਤ ਤਿਆਰ ਕੀਤੇ ਜਾਣ ਵਾਲੇ ਖੇਤਾਂ ਵਿੱਚ ਕੀਤੀ ਜਾਣੀ ਹੈ ।
ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਕਿਸਮਾਂ ਦੇ ਬੀਜ ਦੇ ਪੌਦਿਆਂ ਦੀ ਪਨੀਰੀ ਵੰਡਣ ਦੀ ਸ਼ੁਰੂਆਤ ਬਟਾਲਾ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਡਾ. ਐਸ ਪੀ ਸਿੰਘ, ਅਜਨਾਲਾ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸ਼ਿਵਰਾਜ ਸਿੰਘ ਧਾਲੀਵਾਲ, ਗੁਰਦਾਸਪੁਰ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਦਲਜੀਤ ਸਿੰਘ, ਸੀ ਸੀ ਡੀ ਓ ਗੁਰਦਾਸਪੁਰ ਸ੍ਰੀ ਅਰਵਿੰਦ ਪਾਲ ਸਿੰਘ ਕੈਰੋਂ ਅਤੇ ਸੀ ਸੀ ਡੀ ਓ ਬਟਾਲਾ ਸ੍ਰੀ ਹੰਸਪ੍ਰੀਤ ਸਿੰਘ ਸੋਹੀ ਵੱਲੋਂ ਕੀਤੀ ਗਈ।
——-
ਫੋਟੋ ਕੈਪਸ਼ਨ
ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਗੰਨਾ ਕਾਸ਼ਤਕਾਰਾਂ ਨੂੰ ਮੁਫਤ ਬੀਜ ਦੇਣ ਦੀ ਸ਼ੁਰੂਆਤ ਮੌਕੇ
Punjab: ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ
Punjab: ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ, 13 ਅਕਤੂਬਰ (ਵਿਸ਼ਵ ਵਾਰਤਾ):- ਪੰਜਾਬ ਦੇ...