ਸਰਚ ਅਭਿਆਨ ਦਾ ਕੋਈ ਫਾਇਦਾ ਨਹੀਂ : ਹੰਸਰਾਜ ਖੁਲਾਸਾ

202
Advertisement


ਚੰਡੀਗੜ੍ਹ /ਫਤੇਹਾਬਾਦ 7 ਸਤੰਬਰ (ਅੰਕੁਰ ) 15 ਦਿਨਾਂ ਬਾਅਦ ਡੇਰੇ ‘ਚ ਸਰਚ ਅਭਿਆਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਡੇਰੇ ਦੇ ਸਮਰਥਕਾਂ ਨੇ ਸਾਰੇ ਸਬੂਤ ਹਟਾ ਦਿੱਤੇ ਹਨ।ਇਹ ਕਹਿਣਾ ਹੈ ਡੇਰਾ ਦੇ ਸਾਬਕਾ ਸਾਧੂ ਰਹੇ ਹੰਸਰਾਜ ਦਾ
ਹੰਸਰਾਜ ਨੇ ਸਰਚ ਅਭਿਆਨ ਨੂੰ ਸਿਰਫ ਇਕ ਢਕੋਸਲਾ ਕਰਾਰ ਦਿੱਤਾ ਹੈ। ਹੰਸਰਾਜ ਦਾ ਕਹਿਣਾ ਹੈ ਕਿ ਡੇਰੇ ਦੇ ਚੋਰ ਦਰਵਾਜ਼ੇ ‘ਚੋਂ ਸਾਰਾ ਸ਼ੱਕੀ ਸਮਾਨ ਨੋਹਰ ਅਤੇ ਭਾਦਰਾ ਦੇ ਰਸਤੇ ਇਥੋਂ ਗਾਇਬ ਕੀਤਾ ਜਾ ਚੁੱਕਾ ਹੈ। ਡੇਰੇ ‘ਚ ਹੁਣ ਸਿਰਫ ਇਮਾਰਤਾਂ ਬਚੀਆਂ ਹਨ। ਹੰਸਰਾਜ ਦਾ ਕਹਿਣਾ ਹੈ ਕਿ ਜ਼ਿਆਦਾਤਰ ਨੇਤਾ ਰਾਮ ਰਹੀਮ ਦੇ ਪੈਰੀ ਪੈਂਦੇ ਸਨ। ਰਾਮ ਰਹੀਮ ਉਸਦੀ ਪੂਰੀ ਰਿਕਾਡਿੰਗ ਕਰਦਾ ਸੀ ਤਾਂ ਜੋ ਸਮਾਂ ਆਉਣ ‘ਤੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
ਹੰਸਰਾਜ ਨੇ ਦੱਸਿਆ ਕਿ ਸਰਕਾਰ ਵਲੋਂ ਤੁਰੰਤ ਇਸ ਮਾਮਲੇ ਸੰਬੰਧੀ ਐਕਸ਼ਨ ਲੈਣਾ ਚਾਹੀਦਾ ਸੀ, ਤਾਂ ਜੋ ਡੇਰੇ ਦੀ ਸਾਰੀ ਹਕੀਕਤ ਸਾਰਿਆਂ ਦੇ ਸਾਹਮਣੇ ਆ ਜਾਂਦੀ।

Advertisement

LEAVE A REPLY

Please enter your comment!
Please enter your name here