ਸਰਕਾਰੀ ਹਾਈ ਸਕੂਲ ‘ਚ ਸਿਲੰਡਰ ਨੂੰ ਲੱਗੀ ਅੱਗ,ਵੱਡਾ ਹਾਦਸਾ ਹੋਣ ਤੋਂ ਟਲਿਆ

751
Advertisement
ਲੁਧਿਆਣਾ 31 ਅਗਸਤ  ਕੈਲਾਸ਼ ਨਗਰ ‘ਚ ਸਥਿਤ ਸਰਕਾਰੀ ਹਾਈ ਸਕੂਲ ‘ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਮਿਡ-ਡੇ-ਮੀਲ ਬਣਾਉਣ ਦੌਰਾਨ ਗੈਸ ਸਿਲੰਡਰ ਦੀ ਪਾਈਪ ਫੱਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ ਦੀ ਪਾਈਪ ਫਟਣ ਕਾਰਨ ਰਸੋਈ ‘ਚ ਅੱਗ ਲੱਗ ਗਈ ਅਤੇ ਮਿਡ-ਡੇ-ਮੀਲ ਬਣਾ ਰਹੀ ਕੁਕ ਅਗੱਲ ਦੀ ਲਪੇਟ ‘ਚ ਆਉਣ ਕਾਰਨ ਝੁਲਸ ਗਈ। ਅੱਗ ਲੱਗਣ ਉਪਰੰਤ ਪ੍ਰਿੰਸੀਪਲ ਅਤੇ ਸਟਾਫ ਨੇ ਤੁਰੰਤ ਸਕੂਲੀ ਬੱਚਿਆਂ ਨੂੰ ਪਹਿਲਾਂ ਸੁਰੱਖਿਅਤ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਉੱਤੇ ਮੌਜੂਦ ਲੋਕਾਂ ਨੇ ਅੱਗ ਬੁਝਾਉ ਯੰਤਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ, ਜਿਸ ਨਾਲ ਸਿਲੰਡਰ ‘ਚ ਧਮਾਕਾ ਹੋਣ ਤੋਂ ਬੱਚ ਗਿਆ।
Advertisement

LEAVE A REPLY

Please enter your comment!
Please enter your name here