*👉ਮਾਸਕ ਪਾ ਕੇ ਰੋਸ ਪ੍ਰਗਟਾ ਰਹੇ ਬੇਰੁਜ਼ਗਾਰ ਡੀਪੀਈ ਟੀਚਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ‘ਆਪ’ ਵੱਲੋਂ ਜ਼ੋਰਦਾਰ ਨਿਖੇਧੀ*
*👉🏿ਅਧਿਆਪਨ ਪਿਛੋਕੜ ਵਾਲੇ ‘ਆਪ’ ਵਿਧਾਇਕਾਂ ਨੇ ਕੈਪਟਨ ਤੇ ਸਿੰਗਲਾ ਨੂੰ ਰੱਜ ਕੇ ਕੋਸਿਆ*
*ਚੰਡੀਗੜ੍ਹ, 6 ਜੁਲਾਈ( ਵਿਸ਼ਵ ਵਾਰਤਾ)-ਸੰਗਰੂਰ ‘ਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਅਸਾਮੀਆਂ ਦੀ ਗਿਣਤੀ ਵਧਾਉਣ ਲਈ ਉਚਿੱਤ ਸਮਾਜਿਕ ਦੂਰੀ ਰੱਖ ਅਤੇ ਮਾਸਕ ਪਹਿਨ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ‘ਤੇ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦਾ ਕੇਸ ਦਰਜ ਕੀਤੇ ਜਾਣ ਨੂੰ ਆਮ ਆਦਮੀ ਪਾਰਟੀ (ਆਪ) ਨੇ ਬੇਹੱਦ ਘਟੀਆ ਅਤੇ ਹਲਕੀ ਹਰਕਤ ਕਰਾਰ ਦਿੰਦੇ ਹੋਏ ਕੈਪਟਨ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
‘ਆਪ’ ਹੈੱਡਕੁਆਟਰ ਤੋਂ ਅਧਿਆਪਨ ਪਿਛੋਕੜ ਨਾਲ ਸੰਬੰਧਿਤ ਵਿਧਾਇਕਾਂ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਬੁਲਾਰੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਦੋਸ਼ ਲਗਾਇਆ ਕਿ ਪੜੇ-ਲਿਖੇ ਯੋਗ ਨੌਜਵਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਘਰ-ਘਰ ਸਰਕਾਰੀ ਨੌਕਰੀ ਵਾਲਾ ਚੋਣ ਵਾਅਦਾ ਨਿਭਾਉਣ ਦੀ ਥਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਬਹੁਤ ਹੀ ਹੋਛੀ ਅਤੇ ਘਟੀਆ ਪੰਥੀ ‘ਤੇ ਉਤਰ ਆਏ ਹਨ। ਸਿੱਖਿਆ ਮੰਤਰੀ ਆਪਣੇ ਸ਼ਹਿਰ (ਸੰਗਰੂਰ) ‘ਚ ਇੱਕ ਪਾਸੇ ਉਚਿੱਤ ਸਮਾਜਿਕ ਦੂਰੀ ਬਣਾ ਅਤੇ ਮਾਸਕ ਪਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਉੱਤੇ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦਾ ਕੇਸ ਦਰਜ਼ ਕਰਵਾ ਰਹੇ ਹਨ, ਦੂਜੇ ਪਾਸੇ ਬਗੈਰ ਮਾਸਕ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਸੰਗਰੂਰ ‘ਚ ਹੀ ਕੇਂਦਰ ਵਿਰੁੱਧ ਰੋਸ ਮੁਜ਼ਾਹਰੇ ਦਾ ਡਰਾਮਾ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਕੋਰੋਨਾ ਸੰਬੰਧੀ ਨਿਯਮਾਂ ਤੋਂ ਪੂਰੀ ਛੋਟ ਦਿੱਤੀ ਗਈ ਅਤੇ ਉਨ੍ਹਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਹੁੰਦਾ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ‘ਆਪਣਿਆਂ’ ਅਤੇ ਆਮ ਜਨਤਾ ਲਈ ਦੋਹਰੇ ਮਾਪਦੰਡਾਂ ਵਾਲੇ ਕਾਨੂੰਨ ਬਣਾ ਰੱਖੇ ਹਨ। ਲੋਕਤੰਤਰ ‘ਚ ਅਜਿਹੀ ਪੱਖਪਾਤੀ ਵਿਵਸਥਾ ਨੂੰ ਹੀ ਜੰਗਲਰਾਜ ਕਿਹਾ ਜਾਂਦਾ ਹੈ, ਜੋ ਪੰਜਾਬ ‘ਚ ਇਸ ਸਮੇਂ ਚੱਲ ਰਿਹਾ ਹੈ।
ਪ੍ਰੋ. ਬਲਜਿੰਦਰ ਕੌਰ ਅਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਨਪੜ੍ਹ-ਅਨਾੜੀਆਂ ਵਾਂਗ ਸਿੱਖਿਆ ਮਹਿਕਮਾ ਚਲਾ ਰਹੇ ਹਨ। ਉਨ੍ਹਾਂ ਨੂੰ ਇੱਕ ਅਧਿਆਪਕ ਦੇ ਸਮਾਜਿਕ ਰੁਤਬੇ ਬਾਰੇ ਰੱਤੀ ਭਰ ਵੀ ਸਮਝ ਨਹੀਂ ਹੈ। ਇਹੋ ਵਜਾ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਨਾਲ ਸੁਚੱਜੀ ਗੱਲਬਾਤ ਕਰਕੇ ਮੰਗਾਂ ਅਤੇ ਮਸਲੇ ਨਿਬੇੜਨ ਦੀ ਥਾਂ ਵਿਜੈਇੰਦਰ ਸਿੰਗਲਾ ਕਦੇ ਧਰਨਾਕਾਰੀ ਅਧਿਆਪਕਾਂ ਦੀ ਖ਼ੁਦ ਕੋਲ ਖੜਕੇ ਪੁਲਸ ਕੋਲੋਂ ਖਿੱਚ ਧੂਹ ਕਰਾਉਂਦੇ ਹਨ, ਭੱਦੀਆਂ ਗਾਲ੍ਹਾਂ ਕੱਢਦੇ ਹਨ ਅਤੇ ਕਦੇ ਬਿਨਾਂ ਕਾਰਨ ਫ਼ਰਜ਼ੀ ਮੁਕੱਦਮੇ ਦਰਜ਼ ਕਰਵਾਉਂਦੇ ਹਨ।
ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮਹਿਕਮੇ ਨੂੰ ਵਿਜੈਇੰਦਰ ਸਿੰਗਲਾ ਵਰਗਾ ਖੁੰਧਕੀ ਅਤੇ ਖੁਰਾਫਾਤੀ ਸਿੱਖਿਆ ਮੰਤਰੀ ਨਹੀਂ ਸਗੋਂ ਇੱਕ ਸਮਝਦਾਰ ਅਤੇ ਸੁਹਿਰਦ ਸਿੱਖਿਆ ਮੰਤਰੀ ਚਾਹੀਦਾ ਹੈ, ਜੋ ਨਿੱਘਰਦੀ ਜਾ ਰਹੀ ਸਕੂਲ ਸਿੱਖਿਆ ਨੂੰ ਮੁੜ ਲੀਹ ‘ਤੇ ਲਿਆਉਣ ਦੇ ਸਮਰੱਥ ਹੋਵੇ।
‘ਆਪ’ ਆਗੂਆਂ ਨੇ ਅਧਿਆਪਕਾਂ ‘ਤੇ ਦਰਜ਼ ਕੀਤੇ ਕੇਸ ਰੱਦ ਕਰਨ ਅਤੇ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਵਿਜੈਇੰਦਰ ਸਿੰਗਲਾ ਨੂੰ ਹੁਣ ਤੱਕ ਦਾ ਸਭ ਤੋਂ ਨਿਕੰਮਾ, ਨਖਿੱਧ ਅਤੇ ਨਾਕਾਬਲ ਸਿੱਖਿਆ ਮੰਤਰੀ ਕਰਾਰ ਦਿੱਤਾ।
Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ – ਡਾ. ਬਲਬੀਰ ਸਿੰਘ
Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ...