ਚੰਡੀਗੜ੍ਹ ਪੰਜਾਬ ਦੇ ਵਿਧਾਨ ਸਭਾ ਸਪੀਕਰ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਤੇ ਵਿਧਾਨ ਸਭਾ ਦੀ ਪ੍ਰੀਵੀਲੇਜ ਕਮੇਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ 6 ਫਰਵਰੀ ਤਕ ਤਲਬ ਕੀਤਾ ਹੈ। ਵਿਧਾਨ ਸਭਾ ਬਜਟ ਇਜ਼ਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਪੀਕਰ ਰਾਣਾ ਕੇ ਪੀ ਸਿੰਘ ਖਿਲਾਫ਼ ਨਾਹਰੇਬਾਜ਼ੀ ਕੀਤੀ ਸੀ। ਸਰਕਾਰ ਵਿਰੋਧੀ ਧਿਰਾਂ ਸਰਕਾਰ ਤੇ ਇਹ ਦੋਸ਼ ਲਗਾ ਰਹੀਆਂ ਸਨ ਕਿ ਲੋਕਾਂ ਦੇ ਮੁੱਦਿਆਂ ਬਾਰੇ ਵਿਧਾਨ ਸਭਾ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ।