<div><img class="alignnone size-medium wp-image-12571 alignleft" src="https://wishavwarta.in/wp-content/uploads/2018/01/sachin_sara-300x231.jpg" alt="" width="300" height="231" /></div> <div></div> <div>ਮੁੰਬਈ (ਵਿਸ਼ਵ ਵਾਰਤਾ ) ਦੇਸ਼ ਦੇ ਇੱਕ ਮਸ਼ਹੂਰ ਸਾਬਕਾ ਖਿਡਾਰੀ ਦੀ ਧੀ ਦੇ ਨਾਲ ਫੋਨ ਉੱਤੇ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਕ ਆਰੋਪੀ ਨੌਜਵਾਨ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਉਹ ਫੋਨ ਕਰ ਪ੍ਰਪੋਜ ਕਰਦਾ ਸੀ। ਮੁੰਬਈ ਪੁਲਿਸ ਨੇ ਪੱਛਮ ਬੰਗਾਲ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਗਿਰਫਤਾਰ ਕਰ ਲਿਆ ਹੈ। ਆਰੋਪੀ ਨੌਜਵਾਨ ਦੇਵਕੁਮਾਰ ਨੇ ਪਹਿਲੀ ਵਾਰ ਕਰੀਬ ਦੋ ਮਹੀਨੇ ਪਹਿਲਾਂ ਕ੍ਰਿਕਟ ਦੀ ਧੀ ਨੂੰ ਫੋਨ ਕੀਤਾ ਸੀ ਅਤੇ ਆਖਰੀ ਵਾਰ ਉਸਨੇ 2 ਜਨਵਰੀ ,2018 ਨੂੰ ਫੋਨ ਕੀਤਾ ਸੀ।</div>