ਮਾਨਸਾ 25 ਮਾਰਚ( ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੇ ਅੈਸ ਐਸ ਪੀ ਡਾ ਨਰਿੰਦਰ ਭਾਰਗਵ ਦੇ ਆਦੇਸ਼ਾਂ ਤੋਂ ਬਾਅਦ ਅੱਜ ਲੋਕਾਂ ਨੂੰ ਘਰਾਂ ਵਿਚ ਹੀ ਸਬਜ਼ੀਆਂ ਮੁਹੱਈਆ ਕਰਵਾਈਆਂ ਗਈਆਂ ।
ਪਹਿਲਾਂ ਪੁਲੀਸ ਦੇ ਉੱਚ ਅਧਿਕਾਰੀ ਹਰਵਿੰਦਰ ਸਿੰਘ ਗਿੱਲ ਅਤੇ ਹੋਰ ਉੱਚ ਅਫਸਰਾਂ ਨੇ ਡਾਕਟਰ ਰਣਜੀਤ ਸਿੰਘ ਰਾੲੇ ਨੂੰ ਨਾਲ ਲੈਕੇ ਸਬਜੀ ਮੰਡੀ ਵਿੱਚ ਜਾਕੇ ਵਿਕਰੇਤਾਵਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਮਗਰੋਂ ਉਨ੍ਹਾਂ ਨੂੰ ਵੱਖ-ਵੱਖ ਵਾਰਡਾਂ ਤੇ ਗਲੀਆਂ ਵਿਚ ਲੋਕਾਂ ਦੀ ਸਹੂਲਤ ਲਈ ਭੇਜਿਆ ਗਿਆ ।
ਇਸੇ ਤਰ੍ਹਾਂ ਲੋਕਾਂ ਨੂੰ ਦੁੱਧ,ਫਲ ਅਖ਼ਬਾਰਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਗਲੀਆਂ ਮੁਹੱਲਿਆਂ ਵਿਚ ਪੂਰਨ ਨਿਗਰਾਨੀ ਹੇਠ ਕਰਵਾਈ ਗਈ, ਜਿਸ ਤੋਂ ਲੋੜਵੰਦਾਂ ਨੇ ਸੁੱਖ ਦਾ ਸਾਹ ਲਿਆ।
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਐਚ.ਐਸ. ਫੂਲਕਾ ਚੰਡੀਗੜ੍ਹ, 7 ਦਸੰਬਰ:...