ਸਕੂਲ ‘ਚ ਗੋਲੀਬਾਰੀ – 9 ਵਿਦਿਆਰਥੀਆਂ ਦੀ ਮੌਤ : ਦੋਸ਼ੀ ਗ੍ਰਿਫਤਾਰ

189
Advertisement

ਸਕੂਲ ‘ਚ ਗੋਲੀਬਾਰੀ – 9 ਵਿਦਿਆਰਥੀਆਂ ਦੀ ਮੌਤ : ਦੋਸ਼ੀ ਗ੍ਰਿਫਤਾਰ

 

ਚੰਡੀਗੜ੍ਹ,4ਮਈ(ਵਿਸ਼ਵ ਵਾਰਤਾ)- ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਦੇ ਇੱਕ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਵਿਦਿਆਰਥੀ ਨੇ ਫਾਇਰਿੰਗ ਕੀਤੀ। ਇਸ ਕਾਰਨ ਇੱਕੋ ਕਲਾਸ ਦੇ 9 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕੁਝ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਪੁਲਿਸ ਨੇ ਦੱਸਿਆ ਗੋਲੀਬਾਰੀ 14 ਸਾਲਾ ਲੜਕੇ ਨੇ ਕੀਤੀ ਸੀ, ਦੋਸ਼ੀ ਇਸੀ ਸਕੂਲ ‘ਚ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ। ਫਾਇਰਿੰਗ ਕਰਨ ਤੋਂ ਬਾਅਦ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਸ ਨੂੰ ਸਕੂਲ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਤੇ ਸਕੂਲ ਦੇ ਸਿਕੋਓਰਿਟੀ ਮੈਨੇਜ਼ਮੈਂਟ ਨੇ ਉਸ ਨੂੰ ਕਾਬੂ ਕਰਨ ਲਈ ਸਖ਼ਤ ਮਿਹਨਤ ਕੀਤੀ।  ਸਕੂਲ ਮੈਨੇਜ਼ਮੈਂਟ ਨੇ ਕਿਹਾ ਸਾਨੂੰ ਨਹੀਂ ਪਤਾ ਕਿ ਘਟਨਾ ਕਿਸ ਕਾਰਨ ਵਾਪਰੀ ਹੈ। ਸਕੂਲ ਵਿੱਚ ਦੋਸ਼ੀ ਵਿਦਿਆਰਥੀ ਦਾ ਟਰੈਕ ਰਿਕਾਰਡ ਬਹੁਤ ਵਧੀਆ ਹੈ। ਉਹ ਕੁਝ ਦਿਨ ਪਹਿਲਾਂ ਹੀ ਇਸ ਸਕੂਲ ਵਿੱਚ ਆਇਆ ਸੀ। ਉਸ ਨੇ ਇਸ ਘਟਨਾ ਨੂੰ ਕਿਉਂ ਅੰਜ਼ਾਮ ਦਿੱਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪੁਲਿਸ ਨੇ ਅੱਠ ਵਿਦਿਆਰਥੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਜ਼ਿਆਦਾਤਰ ਮੀਡੀਆ ਰਿਪੋਰਟਾਂ ‘ਚ ਮਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 9 ਦੱਸੀ ਗਈ ਹੈ।

Advertisement