ਸਿੱਖ-ਕੌਮ ਦੀ ਮਹਾਨ ਸੰਸਥਾ ਬਾਦਲਾਂ ਦਾ ਦਫਤਰ ਬਣ ਕੇ ਰਹਿ ਗਈ –ਰਵੀਇੰਦਰ
ਬਾਦਲਾਂ ਨੂੰ ਮਿਲੀ ਅਸੀਮਤ ਤਾਕਤ ਨੇ ਸਿਰੇ ਦਾ ਕੁਰੱਪਟ ਬਣਾਇਆਂ- ਰਵੀਇੰਦਰ ਸਿੰਘ
ਛੋਟੇ-ਵੱਡੇ ਬਾਦਲਾਂ ਸਿੱਖਾਂ ਦੀ ਮਿੰਨੀ ਸੰਸਦ ਦਾ ਮੁਕੰਮਲ ਸਿਆਸੀਕਰਨ ਕੀਤਾ-ਰਵੀਇੰਦਰ
ਅੰਮ੍ਰਿਤਸਰ 17 ਮਾਰਚ (ਵਿਸ਼ਵ ਵਾਰਤਾ)ਅਕਾਲੀ ਦਲ 1920 ਦੇ ਪ੍ਰਧਾਨ ਸ੍ਰ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਸਿੱਖਾਂ ਦੀ ਮਿੰਨੀ ਸੰਸਦ ਵੱਜੋਂ ਜਾਣੀਂ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਉਚ ਪੱਧਰੀ ਵਫਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਲਦੀ ਮਿਲੇਗਾ। ਉਨਾਂ ਦੋਸ਼ ਲਾਇਆ ਕਿ ਅਥਾਹ ਕੁਰਬਾਨੀਆਂ ਨਾਲ ਹੋਂਦ ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀ ਕਰਨ ਬਾਦਲਾਂ ਕਰ ਦਿੱਤਾ ਹੈ, ਜਿਸ ਕਾਰਨ ਪੰਥ ਤੇ ਗ੍ਰੰਥ ਦਾ ਸਿਧਾਂਤ ਖਤਮ ਹੋ ਗਿਆ ਹੈ। ਸਾਬਤ- ਸੂਰਤ ਸਿੱਖ ਨੋਜਵਾਨਾਂ ਦੀ ਘਾਟ ਰੜਕ ਰਹੀ ਹੈ।ਬਾਦਲਾਂ ਦੇ ਵੰਸ਼ਵਾਦ ਨੇ ਧਰਮ ਦੇ ਸਾਰੇ ਰਸਤੇ ਰੋਕੇ ਹਨ। ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਬਾਦਲਾਂ ਦਾ ਦਫਤਰ ਬਣ ਕੇ ਰਹਿ ਗਈ ਹੈ। । ਇਨਾਂ ਦੀ ਸਿਆਸੀ ਦਖਲ ਅੰਦਾਜੀ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਸਿੱਖ ਇਤਿਹਾਸ ਬਾਦਲਾਂ ਨੂੰ ਕਦੇ ਮਾਫ ਨਹੀ ਕਰੇਗਗਾ । ਇਸ ਪਰਿਵਾਰ ਚ ਸਤਾ ਦੀ ਭੱੁਖ ਏਨੀ ਜਿਆਦਾ ਹੈ ਕਿ ਜਿਸ ਦਾ ਵਰਨਣ ਨਹੀ ਕੀਤਾ ਜਾ ਸਕਦਾ।ਸ੍ਰ. ਰਵੀਇਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਬਾਦਲਾਂ ਦੇ ਲਿਫਾਫਿਆ ਚੋਂ ਨਿਕਲਣੇਂ, ਸਿਆਸੀ ਦਖਲ ਅੰਦਾਜੀ ਦੀ ਇਹ ਮੂੰਹੋਂ ਬੋਲਦੀ ਤਸਵੀਰ ਹੈ, ਜੋ ਸਿੱਖ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਤੇ ਇਸ ਰੁਝਾਨ ਨੂੰ ਰੋਕਣ ਦਾ ਇਕੋ ਇਕ ਹਲ ਹੈ ਕਿ ਲੋਕਤੰਤਰੀ ਪ੍ਰਣਾਲੀ ਰਾਹੀਂ ਸ਼੍ਰੋਮਣੀ ਕਮੇਟੀ ਦੀ ਚੋਣ ਸਾਂਝੇ ਫਰੰਟ ਤੇ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਲੜੀ ਜਾਵੇ ਤੇ ਵੰਸ਼ਵਾਦ ਤੋਂ ਮੁਕਤੀ ਦਵਾਈ ਜਾਵੇ ਨਹੀ ਤਾਂ ਦੂਸਰੀ ਗੁਰਦੁਆਰਾ ਸੁਧਾਰ ਲਹਿਰ ਲਈ ਕਮਰਕੱਸੇ ਕਰਨੇ ਪੈਣਗੇ। ਉਨਾਂ ਮੁਤਾਬਕ ਸਮੂਹ ਬਾਦਲ ਵਿਰੋਧੀ ਸਿੱਖ ਸੰਗਠਨਾ ਦਾ ਇਕੋ-ਇਕ ਨਿਸ਼ਾਨਾ ਸਿੱਖ ਧਰਮ ਬਚਾਉਣ ਦਾ ਹੈ, ਜੇਕਰ ਸਾਡਾ ਧਰਮ ਹੀ ਸੁੱਰਖਿਅਤ ਨਾ ਰਿਹਾ ਤਾਂ ਸਿੱਖ ਇਤਿਹਾਸ ਸਾਨੂੰ ਕਦੇ ਮਾਫ ਨਹੀ ਕਰੇਗਾਂ। ਸਾਬਕਾ ਸਪੀਕਰ ਨੇ ਬਾਦਲ ਪਰਿਵਾਰ ਤੇ ਤਿਖੇ ਹਮਲੇ ਕਰਦਿਆ ਕਿਹਾ ਕਿ ਸਿਖੀ ਦੀਆਂ ਮਹਾਨ ਪ੍ਰੰਪਰਾਵਾਂ, ਇਸ ਦੀ ਆਨ ਤੇ ਸ਼ਾਨ ਨੂੰ ਉਕਤ ਵਰਨਣ ਪਰਿਵਾਰ ਨੇ ਰੋਲ ਕੇ ਰੱਖ ਦਿੱਤੀਆਂ ਹਨ। ਸਿੱਖ ਅਦਾਰਿਆਂ ਚ ਕਰੋੜਾਂ ਰੁਪਈਆਂ ਦੀਆਂ ਬੇਨਿਯਮੀਂਆਂ ਤੇ ਭਰਿਸ਼ਟਾਚਾਰ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨਾਂ ਸਿੱਖ ਕੋਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਨਾਲੋਂ ਮਾੜੀ ਕੀ ਗੱਲ ਹੋ ਸਕਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਦੋ ਸਿੱਖ ਗੱਭਰੂ ਬਾਦਲ ਸਰਕਾਰ ਵੇਲੇ ਪੁਲਸ ਗੋਲੀ ਨਾਲ ਮਾਰੇ ਗਏ, ਚਸ਼ਮਦੀਦ ਗਵਾਹ ਦੀ ਜੇਲ ਚ ਮੌਤ ਹੋ ਗਈ , ਦੂਸਰਾ ਗਵਾਹ ਆਪਣੇ ਆਪ ਨੂੰ ਅਸੁੱਰਿਅਤ ਸਮਝ ਰਿਹਾ ਹੈ ਪਰ ਦੋਸ਼ੀ ਟੌਹਰ ਨਾਲ ਰਾਜਨੀਤੀ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਵਿਿਦਅਕ ਅਦਾਰੇ ਤੇ ਹਸਪਤਾਲ ਸਮੇਂ ਦੇ ਹਾਣੀ ਨਹੀ ਬਣ ਸਕੇ। ਸਿੱਖ ਕੋਮ ਦੇ ਬੱਚੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿਚ ਦਾਖਲ ਹੋਣ ਤੋਂ ਗੁਰੇਜ ਕਰ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਵਿਚ ਕਰਮਵਾਰ ਪਾਏਦਾਰ ਤਲੀਮ ਤੇ ਇਲਾਜ ਦੀ ਸਹੂਲਤ ਮਿਲਦੀ।ਪਰ ਪੰਥਕ ਮੁਹਾਵਰੇ ਤੋਂ ਸੱਖਣੇ ਛੋਟੇ ਬਾਦਲ ਨੇ ਸਿੱਖੀ ਦੀਆਂ ਰਵਾਇਤਾਂ ਨੂੰ ਤਿਆਗਦਿਆਂ ਇਕ ਕੰਪਨੀ ਦੇ ਸੀ.ਈ.ਉ ਵੱਜੋਂ ਪੇਸ਼ ਕਰਨ ਨੂੰ ਤਰਜੀਹ ਦਿੱਤੀ। ਸਾਬਕਾ ਸਪੀਕਰ ਨੇ ਬਾਦਲਾਂ ਤੇ ਦਿਲਚਸਪ ਟਿੱਪਣੀ ਕਰਦੇ ਹੋਏ ਕਿਹਾ ਕਿ ਅਸੀਮਤ ਤਾਕਤ ਨੇ ਉਨਾ ਨੂੰ ਬਿਲਕੁਲ ਹੀ ਕੁਰੱਪਟ ਕਰ ਦਿਤਾ ਹੈ
ਜਾਰੀ ਕਰਤਾਂ:- ਤੇਜਿੰਦਰ ਸਿੰਘ ਪੰਨੂੰ 9780004041