ਮਾਨਸਾ, 1 ਮਾਰਚ
ਸ਼ੈਲਰਾਂ ਅਤੇ ਗੋਦਾਮਾਂ *ਚੋਂ ਚਾਵਲ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਨੂੰ ਕਾਬੂ ਕਰਨ ਦਾ ਮਾਨਸਾ ਪੁਲੀਸ ਨੇ ਦਾਅਵਾ ਕੀਤਾ ਹੈ, ਇਸ ਗਿਰੋਹ ਦੇ 12 ਵਿਅਕਤੀਆਂ ਖਿਲਾਫ ਥਾਣਾ ਜੋਗਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ, ਜਿੰਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਗਿਰੋਹ ਦੇ ਇਹ ਮੈਂਬਰ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ਚਾਵਲ ਨੂੰ ਚੋਰੀ ਕਰਨ ਦਾ ਕਾਰਜ ਕਰਦੇ ਆ ਰਹੇ ਸਨ, ਜਿਸ ਤੋਂ ਸ਼ੈਲਰਾਂ ਦੇ ਮਾਲਕ ਬੇਹੱਦ ਪ੍ਰੇਸ਼ਾਨ ਹੋਏ ਬੈਠੇ ਸਨ।
ਥਾਣਾ ਜੋਗਾ ਦੇ ਪੁਲੀਸ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਨੇ ਪੱਤਰਕਾਰਾਂ ਨੂੰ ਇਸ ਕੇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਤਰ ਦੇ ਤਿੰਨ ਸ਼ੈਲਰਾਂ ਵਿਚੋਂ ਮੀਲਿµਗ ਲਈ ਲਗਾਏ ਸਰਕਾਰੀ ਚਾਵਲ ਨੂੰ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ 12 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜੋਗਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿµਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਤਿµਨ ਸ਼ੈਲਰਾਂ ਵਿਚੋਂ ਵੱਡੀ ਤਾਦਾਦ ਵਿਚ ਚਾਵਲਾਂ ਦੇ ਗੱਟੇ ਚੋਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਵਾਹਨਾਂ ਵਿਚ ਭਰਕੇ ਬਾਹਰ ਲਿਜਾਕੇ ਵੇਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚੋਰੀ ਹੋਏ ਮਾਲ ਦੀ ਕੀਮਤ 2 ਲੱਖ 81 ਹਜ਼ਾਰ 250 ਰੁਪਏ ਦੱਸੀ ਜਾ ਰਹੀ ਹੈ। ਪੁਲੀਸ ਨੇ ਇੱਕ ਪਿੱਕਅੱਪ ਡਾਲਾ ਅਤੇ ਚੋਰੀ ਹੋਏ 10 ਗੱਟੇ ਚਾਵਲ ਉਕਤ ਵਿਅਕਤੀਆਂ ਪਾਸੋਂ ਬਰਾਮਦ ਕੀਤੇ ਹਨ।
ਇਸ ਤੋਂ ਪਹਿਲਾਂ ਜੋਗਾ ਪੁਲੀਸ ਨੂੰ ਮਾਨਸਾ ਵਾਸੀ ਤਰਸੇਮ ਚµਦ ਨੇ ਦੱਸਿਆ ਕਿ ਉਨ੍ਹਾਂ ਦੇ ਪਿµਡ ਅਕਲੀਆ ਰੋਡ ’ਤੇ ਸਥਿਤ ਸ਼ੈਲਰ ਵਿਚ ਪਨਗ੍ਰੇਨ ਸਰਕਾਰੀ ਏਜµਸੀ ਵੱਲੋਂ ਪੀੜਨ ਲਈ ਝੋਨਾ ਲਗਾਇਆ ਹੋਇਆ ਹੈ ਅਤੇ 25 ਅਤੇ 26 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਸ਼ੈਲਰ ਵਿਚੋਂ 78 ਗੱਟੇ ਚਾਵਲ ਗੱਟੇ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ 28 ਅਤੇ 29 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਿµਡ ਭੁਪਾਲ ਦੇ ਜੈ ਬਾਬਾ ਜੋਗੀ ਪੀਰ ਇµਡਸਟਰੀ ਸ਼ੈਲਰ ਵਿਚੋਂ ਚੋਰਾਂ ਨੇ 72 ਗੱਟੇ ਚਾਵਲ ਚੋਰੀ ਕਰ ਲਏ।
ਪਿµਡ ਉਭਾ ਦੇ ਪਾਲ ਚµਦਰ ਨੇ ਦੱਸਿਆ ਕਿ 29 ਅਤੇ 30 ਜਨਵਰੀ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਜੈ ਭਗਵਤੀ ਰਾਇਸ ਐਂਡ ਜਨਰਲ ਮਿੱਲ ਰੱਲਾ ਵਿਚੋਂ 65 ਗੱਟੇ ਚੋਰੀ ਕਰ ਲਏ ਅਤੇ ਉਨ੍ਹਾਂ ਨੂੰ ਵਹੀਕਲ ਰਾਹੀਂ ਕਿਸੇ ਹੋਰ ਜਗ੍ਹਾ ’ਤੇ ਲੈ ਗਏ।
ਪੱਤਰਕਾਰਾਂ ਕੋਲ ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਗੁਰਚਰਨ ਦਾਸ ਤੇ ਰਾਮਦਾਸ ਵਾਸੀ ਮµਡੀ ਕਲਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਪਿੱਕਅੱਪ ਡਾਲਾ ਗੱਡੀ ਅਤੇ 10 ਗੱਟੇ ਚਾਵਲ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਵਿਚ ਤਿੰਨ ਕਿਸਮ ਦੇ ਠੱਗ ਸ਼ਾਮਲ ਹਨ, ਜਿੰਨ੍ਹਾਂ ਵਿਚੋਂ ਇਕ ਧੜਾ ਸ਼ੈਲਰ *ਚੋਂ ਚਾਵਲਾਂ ਨੂੰ ਬਾਹਰ ਕੱਢਦਾ ਸੀ ਅਤੇ ਦੂਜਾ ਧੜਾ ਬਾਹਰ ਕੱਢੇ ਚਾਵਲਾਂ ਨੂੰ ਵਾਹਨਾਂ ਉਤੇ ਲੱਦਕੇ ਵੇਚਣ ਲਈ ਬਾਹਰ ਲਿਜਾਂਦਾ ਸੀ, ਜਦੋਂ ਕਿ ਤੀਜੀ ਧਿਰ ਵੱਲੋਂ ਇਨ੍ਹਾਂ ਚਾਵਲਾਂ ਨੂੰ ਸਸਤੇ ਭਾਅ ਖਰੀਦਕੇ ਅੱਗੇ ਮੋਟੀ ਰਕਮ ਵਸੂਲੀ ਜਾਂਦੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਚਰਨ ਰਾਮ ਅਤੇ ਰਾਮ ਸਿੰਘ ਗੱਡੀਆਂ ਦੇ ਡਰਾਇਵਰ ਸਨ, ਜੋ ਸ਼ੈਲਰ *ਚੋਂ ਕੱਢੇ ਚਾਵਲਾਂ ਨੂੰ ਅੱਗੇ ਢੋਆ^ਢੋਆਈ ਦਾ ਕੰਮ ਕਰਦੇ ਸਨ, ਜਦੋਂ ਸ਼ੈਲਰ *ਚੋਂ ਚਾਵਲ ਬਾਹਰ ਕੱਢਣ ਦਾ ਕੰਮ ਰਾਜਾ ਸਿੰਘ ਪੁੱਤਰ ਗੋਬਿੰਦ ਸਿੰਘ ਜਵਾਹਰ ਨਗਰ ਰਾਮਪੁਰਾ ਅਤੇ ਦੀਪਕ ਕੁਮਾਰ ਪੁੱਤਰ ਸੰਤ ਰਾਮ ਨਿਊ ਭਗਤ ਸਿੰਘ ਕਲੌਨੀ ਰਾਮਪੁਰਾ ਸਮੇਤ ਹੋਰ ਪੰਜ^ਸੱਤ ਅਣਪਛਾਤੇ ਵਿਅਕਤੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਰਾਜੇਸ਼ ਕੁਮਾਰ ਪੁੱਤਰ ਬਿਰਜ ਲਾਲ ਰਾਮਪੁਰਾ ਅਤੇ ਚਾਨਣ ਦਾਸ ਪੁੱਤਰ ਭੀਮ ਦਾਸ ਰਾਮਪੁਰਾ ਨੂੰ 16 ਰੁਪਏ ਕਿਲੋਂ ਚਾਵਲ ਵੇਚਦੇ ਸਨ ਅਤੇ ਇਹ ਵਿਅਕਤੀ ਇਨ੍ਹਾਂ ਤੋਂ ਖਰੀਦੇ ਚਾਵਲਾਂ ਨੂੰ ਅੱਗੇ ਸੁਨੀਲ ਕੁਮਾਰ ਪੁੱਤਰ ਅਮਰਨਾਥ ਅੰਕਿਤ ਰਾਇਸ ਮਿੱਲ ਨੂੰ 19 ਰੁਪਏ 50 ਪੈਸੇ ਕਿਲੋਂ ਵੇਚਕੇ ਮੁਨਾਫਾ ਕਮਾਉਂਦੇ ਸਨ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਾਜਾ ਸਿµਘ ਵਾਸੀ ਜਵਾਹਰ ਨਗਰ ਰਾਮਪੁਰਾ, ਦੀਪਕ ਕੁਮਾਰ, ਚਾਨਣ ਦਾਸ, ਸੁਨੀਲ ਕੁਮਾਰ, ਰਾਜੀਵ ਕੁਮਾਰ ਅਤੇ ਪµਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਧਾਰਾ 380, 411, 457 ਆਈHਪੀHਸੀH ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿµਨ੍ਹਾਂ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਤੇਜ ਸਿµਘ ਕਰ ਰਹੇ ਹਨ।
ਫੋਟੋ ਨੰਬਰ: 11
ਫੋਟੋ ਕੈਪਸ਼ਨ: ਥਾਣਾ ਜੋਗਾ ਦੇ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ, ਫੜੇ ਗਏ ਵਿਅਕਤੀਆਂ ਨਾਲ। ਫੋਟੋ: ਮਾਨ
NCC Chandigarh Group ਕਮਾਂਡਰ ਨੇ ਕੈਡਿਟਾਂ ਨੂੰ ਉੱਤਮਤਾ ਲਈ ਯਤਨ ਕਰਨ ਦਾ ਸੱਦਾ ਦਿੱਤਾ
NCC Chandigarh Group ਕਮਾਂਡਰ ਨੇ ਕੈਡਿਟਾਂ ਨੂੰ ਉੱਤਮਤਾ ਲਈ ਯਤਨ ਕਰਨ ਦਾ ਸੱਦਾ ਦਿੱਤਾ ਚੰਡੀਗੜ੍ਹ: 10 ਅਪ੍ਰੈਲ, 2025 (ਵਿਸ਼ਵ ਵਾਰਤਾ):...