ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ
ਪਹਿਲੀ ਵਾਰ ਸੈਂਸੈਕਸ 50ਹਜ਼ਾਰ ਤੋਂ ਪਾਰ
ਨਵੀਂ ਦਿੱਲੀ, 21 ਜਨਵਰੀ(ਵਿਸ਼ਵ ਵਾਰਤਾ)- ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਇਕ ਨਵਾਂ ਇਤਿਹਾਸ ਰਚਿਆ ਹੈ। ਬੰਬੇ ਸਟਾਕ ਐਕਸਚੇਂਜ ਦੇ ਸੈਂਸੈਕਸ ਨੇ ਪਹਿਲੀ ਵਾਰ 50 ਹਜ਼ਾਰ ਦਾ ਅੰਕੜਾ ਪਾਰ ਕੀਤਾ ਹੈ। ਅੱਜ ਜਦੋਂ ਸਵੇਰੇ ਸ਼ੇਅਰ ਬਾਜ਼ਾਰ ਖੁੱਲਿਆ ਤਾਂ ਸੈਂਸੇਕਸ 50,096.57 ਅਤੇ ਨਿਫਟੀ 14730 ਤੇ ਸੀ।