ਸ਼ਰਧਾ ਵਾਕਰ ਹੱਤਿਆਕਾਂਡ ਮਾਮਲਾ – ਮੁਲਜ਼ਮ ਆਫਤਾਬ ਦੇ ਰਿਮਾਂਡ ਵਿੱਚ ਹੋਇਆ ਵਾਧਾ
ਚੰਡੀਗੜ੍ਹ 22 ਨਵੰਬਰ(ਵਿਸ਼ਵ ਵਾਰਤਾ) – ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਦੇ ਰਿਮਾਂਡ ਵਿੱਚ 4 ਦਿਨ ਦਾ ਵਾਧਾ ਕੀਤਾ ਗਿਆ ਹੈ। ਉਸ ਨੂੰ ਅੱਜ ਸਵੇਰੇ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਆਫਤਾਬ ਨੇ ਅਦਾਲਤ ‘ਚ ਪਹਿਲੀ ਵਾਰ ਜੱਜ ਦੇ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ। ਉਸਨੇ ਕਿਹਾ – ਕਿ ਜੋ ਕੁੱਝ ਵੀ ਹੋਇਆ ਉਹ ਇੱਕਦਮ ਗੁੱਸੇ ਦਾ ਨਤੀਜਾ ਸੀ। ਮੈਂ ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਆਫਤਾਬ ਦਾ ਪੌਲੀਗ੍ਰਾਫ਼(ਝੂਠ) ਵੀ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਮੁਲਜ਼ਮ ਨੇ ਪੁੱਛਗਿੱਛ ‘ਚ ਨਵਾਂ ਖੁਲਾਸਾ ਕੀਤਾ ਹੈ। ਆਫਤਾਬ ਨੇ ਦੱਸਿਆ ਕਿ ਕਤਲ ਲਈ ਵਰਤੇ ਗਏ ਬਲੇਡ ਅਤੇ ਆਰੇ ਨੂੰ ਗੁਰੂਗ੍ਰਾਮ ਵਿੱਚ ਸੁੱਟ ਦਿੱਤਾ ਗਿਆ ਸੀ। ਉਸ ਨੇ ਮੋਬਾਈਲ ਲੋਕੇਸ਼ਨ ਤੋਂ ਰੂਟ ਤਿਆਰ ਕੀਤਾ ਹੈ। ਪੁਲਿਸ ਹੁਣ ਫਿਰ ਤੋਂ ਜੰਗਲ ਵਿੱਚ ਸਰਚ ਆਪਰੇਸ਼ਨ ਚਲਾਏਗੀ।