ਚੰਡੀਗੜ, 2 ਦਸੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਭਿੰਨ ਨਗਰ ਨਿਗਮਾਂ ਅਤੇ ਕਮੇਟੀਆਂ ਵਿਚ ਵੋਟਰ ਸੂਚੀਆਂ ਦੀ ਅਣਹੋਂਦ ਦਾ ਮਸਲਾ ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸਿੱਧੂ ਕੋਲ ਉਠਾਉਂਦਿਆਂ ਉਹਨਾਂ ਨੂੰ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ।
ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਪਰੰਤੂ ਅਜੇ ਬਹੁਤ ਸਾਰੀਆਂ ਮਿਉਂਸੀਪਲ ਕਮੇਟੀਆਂ ਦੀਆਂ ਵੋਟਰ ਸੂਚੀਆਂ ਹੀ ਉਪਲੱਬਧ ਨਹੀਂ ਹਨ। ਉਹਨਾਂ ਨੇ ਜ਼ਿਲਾ ਮੋਗਾ ਅੰਦਰ ਪੈਂਦੀਆਂ ਬਾਘਾਪੁਰਾਣਾ, ਧਰਮਕੋਟ ਅਤੇ ਫਤਿਹਗੜ ਪੰਜਤੂਰ ਦੀਆਂ ਮਿਉਂਸੀਪਲ ਕਮੇਟੀਆਂ ਦੀਆਂ ਵੋਟਰ ਸੂਚੀਆਂ ਦੀ ਅਣਹੋਂਦ ਦਾ ਮਾਮਲਾ ਸੂਬੇ ਦੇ ਚੋਣ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ। ਉਹਨਾਂ ਦੱਸਿਆ ਕਿ ਇਸੇ ਤਰਾਂ ਪਟਿਆਲਾ ਅਤੇ ਅੰਮ੍ਰਿਤਸਰ ਨਗਰ ਨਿਗਮਾਂ ਦੀਆਂ ਵੋਟਰ ਸੂਚੀਆਂ ਵੀ ਉਪਲੱਬਧ ਨਹੀਂ ਹਨ।
ਉਹਨਾਂ ਸੁਆਲ ਕੀਤਾ ਕਿ ਕੋਈ ਵੀ ਉਮੀਦਵਾਰ ਵੋਟਰ ਸੂਚੀ ਤੋਂ ਬਿਨਾਂ ਆਪਣੇ ਨਾਮਜ਼ਦਗੀ ਕਾਗਜ਼ ਕਿਵੇਂ ਦਾਖ਼ਲ ਕਰ ਸਕਦਾ ਹੈ? ਇਸ ਨਾਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮਿਉਂਸੀਪਲ ਕਮੇਟੀਆਂ ਦੀਆਂ ਚੋਣਾਂ ਲਈ ਕੀਤੀ ਤਿਆਰੀ ਦੀ ਪੋਲ ਖੁੱਲ ਗਈ ਹੈ। ਪੰਜਾਬ ਦੇ ਲੋਕ ਇਸ ਮੁੱਦੇ ਉੱਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਜੁਆਬ ਚਾਹੁੰਦੇ ਹਨ।
Batala News: ਜਿਲ੍ਹੇ ਦੀਆਂ ਮੰਡੀਆਂ ਵਿੱ’ਚ ਝੋਨੇ ਦੀ ਚੁਕਾਈ ‘ਚ ਤੇਜ਼ੀ; ਕਿਸਾਨਾਂ ਨੂੰ 910 ਕਰੋੜ 56 ਲੱਖ ਰੁਪਏ ਦੀ ਕੀਤੀ ਅਦਾਇਗੀ
Batala News: ਜਿਲ੍ਹੇ ਦੀਆਂ ਮੰਡੀਆਂ ਵਿੱ'ਚ ਝੋਨੇ ਦੀ ਚੁਕਾਈ 'ਚ ਤੇਜ਼ੀ; ਕਿਸਾਨਾਂ ਨੂੰ 910 ਕਰੋੜ 56 ਲੱਖ ਰੁਪਏ ਦੀ ਕੀਤੀ...