ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਹੈਦਰਾਬਾਦ 29 ਨਵੰਬਰ (ਵਿਸ਼ਵਵਾਰਤਾ);ਵੀਰਵਾਰ ਨੂੰ ਸ਼ਾਦੀਨਗਰ ਤੋਂ 30 ਕਿਲੋਮੀਟਰ ਦੂਰ ਇਕ ਅੰਡਰਬ੍ਰਿਜ ਦੇ ਹੇਠਾਂ ਮਹਿਲਾ ਵੈਟਰਨਰੀ ਡਾਕਟਰ ਦੀ ਲਾਸ਼ ਬੁਰੀ ਤਰ੍ਹਾਂ ਸਾੜ੍ਹੀ ਮਿਲੀ। ਵੈਟਰਨਰੀ ਮਹਿਲਾ ਡਾਕਟਰ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸਦਾ ਕਤਲ ਕਰ ਲਾਸ਼ ਨੂੰ ਸਾੜਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਬੰਦਿਆਂ ਵਿੱਚ ਲੌਰੀ ਡਰਾਈਵਰ ਉਸਦਾ ਕਲੀਨਰ ਤੇ ਦੋ ਹੋਰ ਜਾਣੇ ਸ਼ਾਮਲ ਹਨ।
ਹੈਦਰਾਬਾਦ ਨੇੜੇ ਬੁੱਧਵਾਰ ਦੀ ਰਾਤ ਤੋਂ ਲਾਪਤਾ ਹੋਈ 26 ਸਾਲਾ ਵੈਟਰਨਰੀ ਫੀਮੇਲ ਡਾਕਟਰ ਦੀ ਲਾਸ਼ ਵੀਰਵਾਰ ਸਵੇਰੇ ਬੁਰੀ ਤਰ੍ਹਾਂ ਸਾੜ੍ਹੀ ਹੋਈ ਮਿਲੀ। ਪ੍ਰਿਯੰਕਾ ਰੈਡੀ ਦੀ ਝੁਲਸੀ ਹੋਈ ਲਾਸ਼ ਰੰਗਾ ਰੈਂਦੀ ਜ਼ਿਲ੍ਹੇ ਦੇ ਸ਼ਾਦਨਗਰ ਕਸਬੇ ਨੇੜੇ ਚੱਟਾਨਪੱਲੀ ਪੁਲ ‘ਤੇ ਮਿਲੀ। ਇਸ ਸਬੰਧੀ ਡਾਕਟਰ ਦੀ ਸਕੂਟੀ ਉੱਤੇ ਜਾ ਰਹੀ ਇੱਕ ਸੀਸੀਟੀਵੀ ਵੀ ਮਿਲੀ ਹੈ।
ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸਨੇ ਆਪਣੀ ਭੈਣ ਨੂੰ ਨੇੜੇ ਦੇ ਟੋਲ ਗੇਟ ‘ਤੇ ਇੰਤਜ਼ਾਰ ਕਰਨ ਲਈ ਕਿਹਾ ਸੀ ਕਿਉਂਕਿ ਉਸਨੇ ਦੱਸਿਆ ਸੀ ਕਿ ਜਿੱਥੇ ਉਹ ਹੈ ਉਥੇ ਨੇੜੇ ਹੀ ਲੋਡਿੰਗ ਟਰੱਕ ਅਤੇ ਅਣਪਛਾਤੇ ਲੋਕ ਹਨ। ਅਜਿਹੀ ਸਥਿਤੀ ਵਿੱਚ, ਉਸਨੂੰ ਡਰ ਲੱਗ ਰਿਹਾ ਹੈ। ਭੈਣ ਨੇ ਕਿਹਾ, “ਮੈਂ ਉਸ ਨੂੰ ਸਕੂਟੀ ਨੂੰ ਵੀ ਉਥੇ ਛੱਡ ਜਾਣ ਲਈ ਕਿਹਾ ਸੀ। ਪਰ ਜਦੋਂ ਮੈਂ ਥੋੜ੍ਹੀ ਦੇਰ ਬਾਅਦ ਉਸਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ।