ਸ਼ਹੀਦਾਂ ਦਾ ਕਰਜ਼ਾ ਕਦੇ ਨਹੀਂ ਉਤਾਰਿਆ ਜਾ ਸਕਦਾ- ਸੀਈੳ ਵਿਕਾਸ਼ ਸ਼ਰਮਾਂ
ਮਾਨਸਾ 7 ਜੁਲਾਈ( ਵਿਸ਼ਵ ਵਾਰਤਾ)-
ਵੇਦਾਂਤਾ ਗਰੁੱਪ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਬਣਾਂਵਾਲੀ ਵਿੱਖੇ ਚਲਾਏ ਜਾ ਰਹੇ 1980 ਮੈਗਾਵਾਟ ਦੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੇ ਬੀਤੇ ਦਿਨ ਭਾਰਤ- ਚੀਨ ਸਰੱਹਦ ਉਪਰ ਚੀਨੀ ਸੈਨਿਕਾਂ ਨਾਲ ਲੜਦਿਆਂ ਸ਼ਹੀਦ ਹੋਏ ਇਸ ਖੇਤਰ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਸੈਨਿਕ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਸਿਰਪਾੳ, ਸਨਮਾਨ ਪੱਤਰ ਤੇ ਇਕ ਲ਼ੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ। ਪਾਵਰ ਪਲਾਂਟ ਦੇ ਚੀਫ ਐਗਜੈਟਿਵ ਅਫਸਰ ਤੇ ਡਾਇਰੈਕਟਰ ਸ੍ਰੀ ਵਿਕਾਸ਼ ਸ਼ਰਮਾਂ, ਚੀਫ ਹਿਊਮਨ ਰਿਸੋਰਸ ਅਫਸਰ ਖੀਰੌਦ ਬਾਰਿਕ ,ਐਡਮਿਨ ਤੇ ਸਕਿਊਰਟੀ ਅਫਸਰ ਵਿਕੇ ਰਾਜ ਸਿੰਘ ਰਾਠੌੜ ਨੇ ਸ਼ਹੀਦ ਸੈਨਿਕ ਦੀ ਫੋਟੋ ਉਪਰ ਫੁੱਲਮਾਲਾਵਾਂ ਅਰਪਣ ਕਰਨ ਤੋਂ ਬਾਅਦ ਸ਼ਹੀਦ ਦੇ ਪਰਿਵਾਰ ਨਾਲ ਕੀਤੀ ਮੁਲਕਾਤ ਦੌਰਾਨ ਸ਼ਹੀਦ ਦੀ ਮਾਂ ਨੂੰ ਸਨਮਾਨਿਤ ਕਰਨ ਦੀ ਰਸਮ ਨਿਭਾਈ । ਇਸ ਮੌਕੇ ਤੇ ਸੀਈੳ ਵਿਕਾਸ਼ ਸ਼ਰਮਾਂ ਨੇ ਕਿਹਾ ਕਿ ਦੇਸ਼ ਵਾਸੀ ਸਾਰੀ ਉਮਰ ਸ਼ਹੀਦਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ । ਉਨ੍ਹਾਂ ਕਿਹਾ ਕਿ ਕੇਵਲ 23 ਸਾਲ ਦੀ ਉਮਰ ਵਿਚ ਸ਼ਹਾਦਤ ਦਾ ਜ਼ਾਮ ਪੀਣ ਵਾਲੇ ਸ਼ਹੀਦ ਗਰਤੇਜ ਸਿੰਘ ਨੇ 12 ਚੀਨੀ ਸੈਨਿਕਾਂ ਨੂੰ ਮਾਰਕੇ, ਜਿਹੜੀ ਬਹਾਦੁਰੀ ਦੀ ਮਿਸਾਲ ਪੇਸ਼ ਕੀਤੀ ਹੈ, ਉਹ ਦੇਸ਼ ਦੇ ਇਤਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖੀ ਜਾਵੇਗੀ । ਇਸ ਸਮੇ ਸ਼ਹੀਦ ਦੇ ਪਿਤਾ ਵਿਰਸਾ ਸਿੰਘ, ਮਾਤਾ ਪ੍ਰਕਾਸ਼ ਕੌਰ, ਭਰਾ ਤਿਰਲੋਕ ਸਿੰਘ, ਗੁਰਪੀਤ ਸਿੰਘ ਨੇ ਸ਼ਹੀਦ ਦੇ ਬਚਪਨ ਦੀਆਂ ਯਾਦਾ ਤਾਜਾ ਕਰਦਿਆਂ ਕਿਹਾ ਕਿ ਗੁਰਤੇਜ ਸਿੰਘ ਬਚਪਨ ਤੋਂ ਹੀ ਧਾਰਮਿਕ ਖਿਆਲਾ ਨਾਲ ਜੁੜਿਆ ਹੋਇਆ ਸੀ ਤੇ ਉਹ ਫੌਜ ਵਿਚ ਭਰਤੀ ਹੋਣਾ ਉਸਦਾ ਵੱਡਾ ਸੁਪਨਾਂ ਸੀ । ਇਸ ਸਮੇਂ ਪਰਿਵਾਰ ਦੇ ਨਜਦੀਕੀ ਮਨਮੰਦਰ ਸਿੰਘ ਤੇ ਡਾ: ਭੁਪਿੰਦਰ ਸਿੰਘ ਨੇ ਪਾਵਰ ਪਲਾਂਟ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਪਿੰਡ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਵਰ ਪਲਾਂਟ ਵਿਚ ਨੌਕਰੀਆਂ ਦਿੱਤੀਆਂ ਜਾਣ।