ਚੰਡੀਗੜ੍ਹ: ਗੈਂਗਸਟਰ ਵਿੱਕੀ ਗੌਂਡਰ ਐਨਕਾਊਂਟਰ ਮਾਮਲੇ ਤੇ ਡੀਜੀਪੀ ਸੁਰੇਸ਼ ਅਰੋੜਾ ਪ੍ਰੈੱਸਵਾਰਤਾ ਕਰ ਰਹੇ ਹਨ। ਡੀਜੀਪੀ ਨੇ ਦੱਸਿਆ ਗੈਂਗਸਟਰਸ ਨਾਲ ਨਿੱਬੜਨ ਲਈ STF ਦਾ ਗਠਨ ਕੀਤਾ ਗਿਆ ,ਇਸਨੂੰ ਆਰਗਨਾਇਜਡ ਕਰਾਈਮ ਕੰਟਰੋਲ ਯੂਨਿਟ ਦਾ ਨਾਮ ਦਿੱਤਾ ਗਿਆ।ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕ੍ਰਾਈਮ ਵਿੱਚ ਜਾਣ ਤੋਂ ਕੁੱਝ ਨਹੀਂ ਮਿਲਦਾ ,ਇੱਕ ਵਕਤ ਬਾਅਦ ਸਭ ਦਾ ਟਾਈਮ ਆਉਂਦਾ ਹੈ , ਇਸਲਈ ਅਪਰਾਧ ਤੋਂ ਦੂਰ ਰਹੋ ਪੰਜਾਬ ਦੇ DGP ਸੁਰੇਸ਼ ਅਰੋੜਾ ਨੇ ਦੱਸਿਆ ਦੀ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰਿਆ ਦੇ ਉੱਤੇ 9 ਲੱਖ ਰੂਪਏ ਸੀ ਇਨਾਮ।
IG ਪੰਜਾਬ ਗੁਰਮੀਤ ਚੌਹਾਨ ਨੇ ਦੱਸਿਆ ਅਸੀਂ ਇੱਕ ਆਪਰੇਸ਼ਨ ਪਲਾਨ ਕੀਤਾ ਸੀ ,ਜਿਸਦੇ ਤਹਿਤ ਅਸੀਂ ਰੇਡ ਕੀਤੀ ,ਰੇਡ ਦੇ ਦੌਰਾਨ ਗੈਗਸਟਰਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ,ਜਿਸ ਦੌਰਾਨ ਉਨ੍ਹਾਂ ਨੂੰ ਗੋਲੀਆਂ ਲੱਗੀਆਂ ਅਤੇ ਵਿੱਕੀ ਗੌਂਡਰ ਦੇ ਨਾਲ ਉਸਦੇ ਦੋ ਸਾਥੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ .