ਵਿਸ਼ਵ ਕੱਪ 2023- ਭਾਰਤ ਬਨਾਮ ਅਫਗਾਨਿਸਤਾਨ

0
39

ਵਿਸ਼ਵ ਕੱਪ 2023- ਭਾਰਤ ਬਨਾਮ ਅਫਗਾਨਿਸਤਾਨ

ਅਫਗਾਨਿਸਤਾਨ ਨੇ ਭਾਰਤ ਲਈ ਸੈੱਟ ਕੀਤਾ ਟਾਰਗੇਟ

ਜਸਪ੍ਰੀਤ ਬੁਮਰਾਹ ਨੇ ਲਈਆਂ 4 ਵਿਕਟਾਂ

 

ਚੰਡੀਗੜ੍ਹ,11ਅਕਤੂਬਰ(ਵਿਸ਼ਵ ਵਾਰਤਾ)- ਅੱਜ ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਜਾਰੀ ਹੈ। ਅਫਗਾਨਿਸਤਾਨ ਨੇ ਭਾਰਤ ਨੂੰ 273 ਦੌੜਾਂ ਦਾ ਟੀਚਾ ਦਿੱਤਾ ਹੈ। ਦੱਸ ਦਈਏ ਕਿ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਟੀਮ ਨੇ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ।

ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਲਈਆਂ ਜਦਿਕ ਹਾਰਦਿਕ ਪੰਡਯਾ ਨੇ 2 ਵਿਕਟਾਂ ਹਾਸਲ ਕੀਤੀਆਂ। ਇਹਨਾਂ ਤੋਂ ਇਲਾਵਾ ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੂੰ 1-1 ਸਫਲਤਾ ਮਿਲੀ।