ਵਿਸ਼ਵ ਕੱਪ 2023- ਪਾਕਿਸਤਾਨ ਤੇ ਨੀਦਰਲੈਂਡ ਵਿਚਾਲੇ ਮੁਕਾਬਲਾ ਜਾਰੀ
ਪਾਕਿਸਤਾਨ ਦੀ ਪਾਰੀ ਖਤਮ – ਨੀਦਰਲੈਂਡ ਨੂੰ ਦਿੱਤਾ 287 ਦੌੜਾਂ ਦਾ ਟੀਚਾ
ਜਾਣੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ
ਚੰਡੀਗੜ੍ਹ,6ਅਕਤੂਬਰ(ਵਿਸ਼ਵ ਵਾਰਤਾ)-ਅੱਜ ਵਿਸ਼ਵ ਕੱਪ 2023 ਦਾ ਦੂਜਾ ਮੁਕਾਬਲਾ ਪਾਕਿਸਤਾਨ ਤੇ ਨੀਦਰਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ 287 ਦੌੜਾਂ ਦਾ ਟੀਚਾ ਦਿੱਤਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਨੀਦਰਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ 49 ਓਵਰਾਂ ‘ਚ 286 ਦੌੜਾਂ ‘ਤੇ ਆਲ ਆਊਟ ਹੋ ਗਈ।
ਜਵਾਬ ਵਿੱਚ ਨੀਦਰਲੈਂਡ ਦੇ ਵਿਕਰਮਜੀਤ ਸਿੰਘ ਅਤੇ ਮੈਕਸ ਓਡਾਉਡ ਓਪਨਿੰਗ ਕਰਨ ਲਈ ਉਤਰੇ ਹਨ। ਤਿੰਨ ਓਵਰਾਂ ਤੋਂ ਬਾਅਦ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 15 ਦੌੜਾਂ ਬਣਾ ਲਈਆਂ ਹਨ।