ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਸਭ ਤੋਂ ਵੱਡਾ ਟੀਚਾ ਕੀਤਾ ਫਤਿਹ
ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਜਿੱਤ ਕੀਤੀ ਦਰਜ
ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ,10ਅਕਤੂਬਰ(ਵਿਸ਼ਵ ਵਾਰਤਾ)-ਪਾਕਿਸਤਾਨ ਨੇ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਖੇਡੇ ਗਏ ਮੈਚ ਵਿੱਚ ਵਿਸ਼ਵ ਕੱਪ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਿਲ ਕੀਤਾ। ਅੱਜ ਦੇ ਮੁਕਾਬਲੇ ਵਿੱਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 345 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਪਾਕਿਸਤਾਨੀ ਟੀਮ ਨੇ 49ਵੇਂ ਓਵਰ ਵਿੱਚ ਹਾਸਲ ਕਰ ਲਿਆ।ਦੱਸ ਦਈਏ ਕਿ ਵਿਸ਼ਵ ਕੱਪ 2023 ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਟੀਮ ਨੇ ਪਹਿਲੇ ਮੈਚ ‘ਚ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾਇਆ ਸੀ। ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਨੇ 37 ਦੌੜਾਂ ‘ਤੇ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਰਿਜ਼ਵਾਨ ਅਤੇ ਅਬਦੁੱਲਾ ਸ਼ਫੀਕ ਨੇ ਸੈਂਕੜੇ ਲਗਾ ਕੇ ਪਾਕਿਸਤਾਨ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।