ਵਿਸ਼ਣੂਦੇਵ ਸਾਈਂ ਬਣੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ
ਚੰਡੀਗੜ੍ਹ,10ਦਸੰਬਰ(ਵਿਸ਼ਵ ਵਾਰਤਾ)- ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਹੋਣਗੇ। ਰਾਏਪੁਰ ‘ਚ ਭਾਜਪਾ ਦੇ ਸੂਬਾ ਦਫ਼ਤਰ ‘ਚ ਵਿਧਾਇਕ ਦਲ ਦੀ ਹੋਈ ਬੈਠਕ ‘ਚ ਉਹਨਾਂ ਦੇ ਨਾਮ ਤੇ ਮੋਹਰ ਲਗਾਈ ਗਈ। ਸਾਈਂ ਨੇ ਰਾਜ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਉਹ ਅਸਥਾਈ ਮੁੱਖ ਮੰਤਰੀ ਦੀ ਰਿਹਾਇਸ਼ ਪਾਹੁਨਾ ਪਹੁੰਚੇ।