ਫ਼ਤਿਹਾਬਾਦ – ਪਿੰਡ ਚੋਬਾਰਾ ਚ ਤੇਜ ਰਫਤਾਰ ਕਾਰ ਤਲਾਬ ਵਿੱਚ ਜਾ ਡਿੱਗੀ ,
ਜਿਸ ਵਿੱਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ ।
ਮੌਕੇ ਤੇ ਪੁਲਿਸ ਜਾਂਚ ਕਰ ਰਹੀ ਹੈ।
ਅੱਜ ਧਾਰਮਿਕ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੂੰ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਦੋਨੋਂ ਨੇਤਾ ਪਹਿਲਾਂ ਹੀ ਰਣਜੀਤ ਸਿੰਘ ਕਮਿਸ਼ਨ ਨੂੰ ਖਾਰਿਜ ਕਰ ਚੁੱਕੇ ਹਨ।
ਅੱਜ ਦਿੱਲੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੀ ਬੈਠਕ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹਿਣਗੇ।
ਦੋ ਦਿਨਾ ‘ਰਾਈਜ਼ਿੰਗ ਇੰਡੀਆ’ ਸਿਖ਼ਰ ਸੰਮੇਲਨ ਅੱਜ ਤੋਂ
‘ਰਾਈਜ਼ਿੰਗ ਇੰਡੀਆ’ ਨਾਂਅ ਦਾ ਦੋ ਦਿਨਾ ਸਿਖ਼ਰ ਸੰਮੇਲਨ ਅੱਜ ਇੱਥੇ ਸ਼ੁਰੂ ਹੋ ਰਿਹਾ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਬਾਲੀਵੁੱਡ ਦੇ ਕੁਝ ਉੱਘੇ ਸਿਤਾਰੇ ਭਾਗ ਲੈਣਗੇ। ਇਸ ਸੰਮੇਲਨ ਨੂੰ ਗੈਬਨ ਗਣਰਾਜ ਦੇ ਰਾਸ਼ਟਰਪਤੀ ਅਲੀ ਬੌਂਗੋ ਓਂਡਿੰਬਾ ਸੰਬੋਧਨ ਕਰਨਗੇ। ਪਹਿਲੇ ਦਿਨ ਦੀ ਸਮਾਪਤੀ ਪ੍ਰਧਾਨ ਮੰਤਰੀ ਮੋਦੀ ਦੇ ਕੁੰਜੀਵਤ ਭਾਸ਼ਣ ਨਾਲ ਹੋਵੇਗੀ।
ਪੰਜਾਬ ਕਾਂਗਰਸ ਦੇ ਇੱਕ ਸਾਲ ਦੇ ਸ਼ਾਸਨ ਨੇ ਪੰਜਾਬ ਨੂੰ ਹਨ੍ਹੇਰੇ ਵੱਲ ਧਕਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਸ਼ੋਸ਼ਲ ਮੀਡੀਆ ਐਕਾਉਂਟ ਤੇ ਕੀਤਾ।ਉਹਨਾਂ ਨੇ ਲਿਖਿਆ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਅਤੇ ਬੇਰੋਜਗਾਰ ਨੌਜਵਾਨ ਦਾ ਭਵਿੱਖ ਹਨ੍ਹੇਰੇ ਵਿੱਚ ਹੈ। ਦੇਖਣ ਵਾਲੀ ਗੱਲ ਇਹ ਸੀ ਕਿ ਉਹਨਾਂ ਨੇ ਐਕਾਉਂਟ ਤੇ ਕਾਲੇ ਰੰਗ ਦੀ ਫੋਟੋ ਲਗਾਕੇ ਇਸ ਦਾ ਵਿਰੋਧ ਜਤਾਇਆ।